ਜਲੰਧਰ ਕੈਂਟ ਸਟੇਸ਼ਨ 'ਤੇ ਮਿਲੀ ਅਣਪਛਾਤੀ ਲਾਸ਼
ਜਲੰਧਰ ਕੈਂਟ ਸਟੇਸ਼ਨ 'ਤੇ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
Publish Date: Thu, 14 May 2026 10:39 PM (IST)
Updated Date: Thu, 14 May 2026 10:39 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਅਣਪਛਾਤੀ ਲਾਸ਼ ਮਿਲੀ ਹੈ। ਚੌਕੀ ਇੰਚਾਰਜ ਏ.ਐੱਸ.ਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਜਲੰਧਰ ਕੈਂਟ ਦੇ ਪਲੇਟਫਾਰਮ ਨੰਬਰ 1 ਤੇ ਮੁਸਾਫਰਾਂ ਲਈ ਲਾਏ ਗਏ ਇਕ ਸਟੀਲ ਦੇ ਬੈਂਚ ਤੋਂ ਇਕ ਅਣਪਛਾਤੀ ਦੀ ਲਾਸ਼ ਮਿਲੀ ਹੈ। ਵਿਅਕਤੀ ਦੀ ਮੌਤ ਕੁਦਰਤੀ ਤੌਰ ਤੇ ਜਾਂ ਕਿਸੇ ਬਿਮਾਰੀ ਕਾਰਨ ਹੋਈ ਜਾਪਦੀ ਹੈ। ਮ੍ਰਿਤਕ ਕੋਲੋਂ ਸ਼ਨਾਖਤ ਸਬੰਧੀ ਕੋਈ ਦਸਤਾਵੇਜ਼ ਨਾ ਮਿਲਣ ਕਾਰਨ ਉਕਤ ਦੀ ਹੁਣ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਉਮਰ 35 ਤੋਂ 40 ਸਾਲ ਦੇ ਕਰੀਬ ਤੇ ਕੱਦ 5 ਫੁੱਟ 4/5 ਇੰਚ ਦੇ ਕਰੀਬ ਹੈ। ਸ਼ਨਾਖਤ ਨਾ ਹੋਣ ਕਾਰਨ ਮ੍ਰਿਤਕ ਦੇਹ ਨੂੰ ਮੁਰਦਾਘਰ ਸਿਵਲ ਹਸਪਤਾਲ ਜਲੰਧਰ ’ਚ 72 ਘੰਟਿਆਂ ਲਈ ਰਖਵਾ ਦਿੱਤਾ ਗਿਆ ਹੈ। ਜੇ ਮ੍ਰਿਤਕ ਦਾ ਕੋਈ ਜਾਣਕਾਰ ਮਿਲਦਾ ਹੈ ਤਾਂ ਉਹ ਚੌਕੀ ਜਲੰਧਰ ਕੈਂਟ ਸਟੇਸ਼ਨ ਨਾਲ ਸੰਪਰਕ ਕਰ ਸਕਦੇ ਹਨ।