ਸਰਕਾਰੀ ਸਕੂਲ ਬਿਨਪਾਲਕੇ ’ਚ ਖੂਨ ਜਾਂਚ ਕੈਂਪ ਲੱਗਾ
ਮਿਸ਼ਨ ਤੰਦਰੁਸਤ ਭਾਰਤ ਤਹਿਤ ਸਰਕਾਰੀ ਸਕੂਲ ਬਿਨਪਾਲਕੇ ਵਿੱਚ ਖੂਨ ਜਾਂਚ ਕੈਂਪ ਲਗਾਇਆ
Publish Date: Fri, 01 May 2026 06:42 PM (IST)
Updated Date: Fri, 01 May 2026 06:44 PM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਿਨਪਾਲਕੇ ’ਚ ਮਿਸ਼ਨ ਤੰਦਰੁਸਤ ਭਾਰਤ ਤਹਿਤ ਖੂਨ ਜਾਂਚ ਕੈਂਪ ਲਾਇਆ ਗਿਆ। ਸਕੂਲ ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ 10 ਤੋਂ 19 ਸਾਲ ਦੀਆਂ ਵਿਦਿਆਰਥਣਾਂ ਦਾ ਹੀਮੋਗਲੋਬਿਨ ਟੈਸਟ ਕੀਤਾ ਗਿਆ। ਡਾਕਟਰਾਂ ਵੱਲੋਂ ਖੂਨ ਦੀ ਘਾਟ ਵਾਲੀਆਂ ਵਿਦਿਆਰਥਣਾਂ ਨੂੰ ਪੌਸ਼ਟਿਕ ਭੋਜਨ ਸਬੰਧੀ ਜਾਣਕਾਰੀ ਵੀ ਦਿੱਤੀ ਗਈ। ਡਾ. ਸੁਮਿਤ (ਆਰਬੀਐੱਸਕੇ), ਡਾ. ਰੰਜਨਾ (ਆਰਬੀਐੱਸਕੇ) ਤੇ ਸੀਐੱਚਓ ਬਿਨਪਾਲਕੇ ਡਾ. ਹਰਮਿੰਦਰ ਨੇ ਕਿਹਾ ਕਿ ਅਨੀਮੀਆ ਕਾਰਨ ਵਿਦਿਆਰਥਣਾਂ ’ਚ ਕਈ ਤਰ੍ਹਾਂ ਦੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਇਸ ਲਈ ਸਮੇਂ-ਸਮੇਂ ’ਤੇ ਜਾਂਚ ਬਹੁਤ ਜ਼ਰੂਰੀ ਹੈ। ਇਸ ਮੌਕੇ ਕਲਾਸ ਇੰਚਾਰਜ ਗਗਨਦੀਪ ਕੌਰ, ਪਰਮਿੰਦਰਜੀਤ ਕੌਰ, ਰੰਜਨਾ, ਬਲਜੀਤ ਕੌਰ ਸੈਣੀ, ਅੰਮ੍ਰਿਤਾ ਰਾਣੀ, ਨਿਰਮਲ ਕੌਰ, ਧੀਰਜ ਕਲਸੀ ਤੇ ਐੱਮਐੱਲਟੀ ਰੇਨੂ ਵੀ ਹਾਜ਼ਰ ਸਨ। ਕੈਂਪ ਦੌਰਾਨ ਅੱਖਾਂ ਦੇ ਡਾਕਟਰ ਰਾਜਨ ਵੱਲੋਂ ਵਿਦਿਆਰਥੀਆਂ ਦੀ ਅੱਖਾਂ ਦੀ ਜਾਂਚ ਕੀਤੀ ਗਈ ਤੇ ਕਮਜ਼ੋਰ ਨਜ਼ਰ ਵਾਲੇ 44 ਵਿਦਿਆਰਥੀਆਂ ਨੂੰ ਐਨਕਾਂ ਵੀ ਮੁਹੱਈਆ ਕਰਵਾਈਆਂ ਗਈਆਂ।