ਭਾਜਪਾ ਵਰਕਰਾਂ ਨੇ ਸੁਣੀ ਪ੍ਰਧਾਨ ਮੰਤਰੀ ਦੀ 'ਮਨ ਕੀ ਬਾਤ'
ਭਾਜਪਾ ਵਰਕਰਾਂ ਨੇ ਸੁਣੀ ਪ੍ਰਧਾਨ ਮੰਤਰੀ ਦੀ 'ਮਨ ਕੀ ਬਾਤ'
Publish Date: Sun, 26 Apr 2026 07:13 PM (IST)
Updated Date: Mon, 27 Apr 2026 04:16 AM (IST)

ਪ੍ਰਿਤਪਾਲ ਸਿੰਘ,ਪੰਜਾਬੀ ਜਾਗਰਣ, ਸ਼ਾਹਕੋਟ : ਭਾਰਤੀ ਜਨਤਾ ਪਾਰਟੀ ਦੇ ਹਲਕਾ ਸ਼ਾਹਕੋਟ ਦੇ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਦੇ ਨਿਰਦੇਸ਼ਾਂ ਤਹਿਤ ਐਤਵਾਰ ਨੂੰ ਸ਼ਾਹਕੋਟ ਵਿਖੇ ਪਾਰਟੀ ਵਰਕਰਾਂ ਤੇ ਅਹੁਦੇਦਾਰਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪ੍ਰਸਿੱਧ ਪ੍ਰੋਗਰਾਮ ਮਨ ਕੀ ਬਾਤ ਉਤਸ਼ਾਹ ਨਾਲ ਸੁਣਿਆ ਗਿਆ। ਇਸ ਮੌਕੇ ਇਕੱਤਰ ਹੋਏ ਭਾਜਪਾ ਆਗੂਆਂ, ਵਰਕਰਾਂ ਨੇ ਪ੍ਰਧਾਨ ਮੰਤਰੀ ਵੱਲੋਂ ਦੇਸ਼ ਵਾਸੀਆਂ ਨਾਲ ਸਾਂਝੇ ਕੀਤੇ ਗਏ ਵਿਚਾਰਾਂ ਨੂੰ ਬੜੇ ਧਿਆਨ ਨਾਲ ਸੁਣਿਆ। ਪ੍ਰੋਗਰਾਮ ਉਪਰੰਤ ਜਾਣਕਾਰੀ ਸਾਂਝੀ ਕਰਦਿਆਂ ਯੂਥ ਆਗੂ ਰਵੀਸ਼ ਗੋਇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਦੇ ਆਮ ਲੋਕਾਂ ਨਾਲ ਸਿੱਧਾ ਸੰਪਰਕ ਕਾਇਮ ਕਰਦੇ ਹਨ ਅਤੇ ਸਮਾਜ ਲਈ ਵਧੀਆ ਤੇ ਪ੍ਰੇਰਣਾਦਾਇਕ ਕੰਮ ਕਰਨ ਵਾਲੇ ਅਣਗੌਲੇ ਨਾਇਕਾਂ ਦੀ ਹੌਸਲਾ ਅਫ਼ਜ਼ਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਨ੍ਹਾਂ ਵਿਚਾਰਾਂ ਤੇ ਦੇਸ਼ ਦੇ ਵਿਕਾਸ ਪ੍ਰਤੀ ਉਨ੍ਹਾਂ ਦੀ ਸੋਚ ਤੋਂ ਪਾਰਟੀ ਵਰਕਰਾਂ ਨੂੰ ਲੋਕ ਸੇਵਾ ਕਰਨ ਲਈ ਨਵੀਂ ਊਰਜਾ ਤੇ ਸੇਧ ਮਿਲਦੀ ਹੈ। ਇਸ ਮੌਕੇ ਅੰਮ੍ਰਿਤ ਲਾਲ ਕਾਕਾ, ਸੰਜੀਵ ਸੋਬਤੀ, ਅਕਾਸ਼ਦੀਪ ਸਿੰਘ ਉੱਪਲ, ਗੌਤਮ ਪੁਰੀ ਤੇ ਹੋਰ ਆਗੂਆਂ ਨੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਗਏ ਸੰਦੇਸ਼ ਤੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਨੂੰ ਹਲਕਾ ਸ਼ਾਹਕੋਟ ਦੇ ਘਰ-ਘਰ ਤੱਕ ਪਹੁੰਚਾਉਣ ਦਾ ਅਹਿਦ ਵੀ ਲਿਆ। ਇਸ ਮੌਕੇ ਮੁਰਲੀਧਾਰ ਗੋਇਲ, ਸ਼ਰਫ ਘਈ, ਰਮਨ ਘਾਰੂ, ਜਸਵਿੰਦਰ ਸਿੰਘ ਮਿਰਜ਼ਾ ਆਦਿ ਹਾਜ਼ਰ ਸਨ।