ਜਿੱਤ ਨਾਲ ਭਾਜਪਾ ਵਰਕਰਾਂ ਦੇ ਹੌਂਸਲੇ ਬੁਲੰਦ : ਰਾਣਾ ਹਰਦੀਪ ਸਿੰਘ
ਚੋਣਾਂ ‘ਚ ਭਾਜਪਾ ਦੀ ਜਿੱਤ ‘ਤੇ ਵਰਕਰਾਂ ਨੇ ਲੱਡੂ ਵੰਡ ਕੇ ਮਨਾਇਆ ਜਸ਼ਨ
Publish Date: Tue, 05 May 2026 08:08 PM (IST)
Updated Date: Tue, 05 May 2026 08:11 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਭਾਰਤੀ ਜਨਤਾ ਪਾਰਟੀ ਵੱਲੋਂ ਪੱਛਮੀ ਬੰਗਾਲ, ਅਸਾਮ ਤੇ ਪੁੱਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਦਰਜ ਕੀਤੀ ਗਈ ਇਤਿਹਾਸਕ ਅਤੇ ਸ਼ਾਨਦਾਰ ਜਿੱਤ ਦੀ ਖੁਸ਼ੀ ਵਿਚ ਸ਼ਾਹਕੋਟ ’ਚ ਭਾਜਪਾ ਦੇ ਹਲਕਾ ਕੈਂਪ ਇੰਚਾਰਜ ਰਾਣਾ ਹਰਦੀਪ ਸਿੰਘ ਦੀ ਅਗਵਾਈ ਹੇਠ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਗੱਲਬਾਤ ਕਰਦਿਆਂ ਰਾਣਾ ਹਰਦੀਪ ਸਿੰਘ ਨੇ ਕਿਹਾ ਕਿ ਤਿੰਨ ਸੂਬਿਆਂ ਵਿਚ ਮਿਲੀ ਇਹ ਵੱਡੀ ਜਿੱਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਲੋਕ-ਪੱਖੀ ਨੀਤੀਆਂ, ਗਰੀਬ ਕਲਿਆਣ ਯੋਜਨਾਵਾਂ ਅਤੇ ਭਾਜਪਾ ਦੀ ਕੌਮੀ ਲੀਡਰਸ਼ਿਪ ਦੀ ਕੁਸ਼ਲ ਰਣਨੀਤੀ ਦਾ ਨਤੀਜਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਵਿਚ ਵੀ ਕਮਲ ਦਾ ਫੁੱਲ ਖਿੜੇਗਾ। ਇਸ ਮੌਕੇ ਹੈਪੀ ਡਾਬਰ ਜ਼ਿਲ੍ਹਾ ਸਕੱਤਰ, ਜਗਦੀਸ਼ ਵਡੇਹਰਾ ਸਾਬਕਾ ਐੱਮਸੀ, ਅਸ਼ਵਨੀ ਮਿੱਤਲ ਜ਼ਿਲ੍ਹਾ ਸਕੱਤਰ, ਅਨਿਲ ਗੋਇਲ, ਰਵੀਸ਼ ਗੋਇਲ, ਹਰਦੇਵ ਸਿੰਘ ਪੀਟਾ ਸਾਬਕਾ ਐੱਮਸੀ, ਅੰਮ੍ਰਿਤ ਲਾਲ ਅਗਰਵਾਲ, ਸ਼ੰਮੀ ਖੇੜਾ ਜ਼ਿਲ੍ਹਾ ਸਕੱਤਰ, ਕਮਲ ਹੀਰ ਬਲਾਕ ਪ੍ਰਧਾਨ, ਸੰਜੀਵ ਸੋਬਤੀ, ਕੁਲਵਿੰਦਰ ਸਿੰਘ ਬਾਹਮਣੀਆਂ, ਰਾਜੀਵ ਅਰੋੜਾ, ਗੁਰਮੀਤ ਸਿੰਘ ਰਿਟਾ: ਏਐਸਆਈ, ਸੁਖਵਿੰਦਰ ਵੈਦ ਐਦਲਪੁਰ, ਜੱਗਾ ਕੰਨੀਆਂ, ਸਾਬੀ ਉਦਾਸੀ, ਅਰਜਨ ਸਿੰਘ, ਜਸਵਿੰਦਰ ਸਿੰਘ ਸੈਦਪੁਰ, ਗੁਰਭਗਤ ਵੇਹਰਾਂ, ਸੁਖਦੇਵ ਸਿੰਘ ਢੇਸੀ, ਮੰਗਾ ਸਾਦਿਕਪੁਰ, ਪੁਨੀਤ ਸੋਬਤੀ, ਸ਼ਰਨਜੀਤ ਸਿੰਘ ਸੈਦਪੁਰ, ਲਾਲ ਚੰਦ, ਸੁਖਵਿੰਦਰ ਸਮਰਾ, ਜਸਵੀਰ ਸਿੰਘ, ਨਿਰਮਲ ਸਿੰਘ, ਰਾਣੀ ਦੌਲਤਪੁਰ ਢੱਡਾ, ਗੁਰਪ੍ਰੀਤ ਕੌਰ ਮਲਸੀਆਂ, ਚਮਨ ਮੰਡਿਆਲਾ, ਵਿਸ਼ਵਦੀਪ ਸਿੰਘ, ਬਲਦੇਵ ਰਾਜ ਕਮਾਲਪੁਰ, ਭੋਲਾ ਬੁੱਢਣਵਾਲ, ਅਮਰਜੀਤ ਸਿੰਘ ਚੱਕ ਚੇਲਾ, ਸੋਨੀ ਅਟਵਾਲ ਲਸੂੜੀ, ਰਮਨ ਘਾਰੂ, ਸੂਰਜ ਪ੍ਰਕਾਸ਼, ਜਗਤਾਰ ਸਿੰਘ, ਲਵਪ੍ਰੀਤ ਸਿੰਘ ਕਾਕੜਾ, ਸੋਹਲਜੀਤ ਸਿੰਘ, ਵਿਕਰਮ ਫਖਰੂਵਾਲ, ਬਲਵਿੰਦਰ ਸਿੰਘ ਬਿੱਲਾ, ਸਰਵਣ ਕੁਮਾਰ, ਬਲਵਿੰਦਰ ਸਿੰਘ ਸਮੈਲਪੁਰ, ਪ੍ਰਵੀਨ ਕੁਮਾਰ ਟਾਂਕ, ਵਰਿੰਦਰ ਨਾਹਰ, ਅੰਮ੍ਰਿਤਪਾਲ ਸਿੰਘ ਜੋਨਾ ਪੀਏ, ਅਕਾਸ਼ਦੀਪ ਸਿੰਘ ਉੱਪਲ, ਨੈਣਦੀਪ ਸਿੰਘ ਪੰਨੂ ਆਦਿ ਹਾਜ਼ਰ ਸਨ।