ਭਾਜਪਾ ਪੰਜਾਬ ਦੀ ਦਸ਼ਾ ਤੇ ਦਿਸ਼ਾ ਬਦਲ ਕੇ ਵਿਕਾਸ ਤੇ ਤਰੱਕੀ ਦੇ ਰਾਹ ਖੋਲ੍ਹੇਗੀ : ਅਸ਼ੋਕ ਸਰੀਨ ਹਿੱਕੀ
ਜਲੰਧਰ ਕੈਂਟ ਵਿਧਾਨ ਸਭਾ ਦੇ ਜੰਡਿਆਲਾ ਮੰਡਲ 'ਚ ਜਸ ਜੋਹਲ ਦੀ ਪ੍ਰਧਾਨਗੀ ਹੇਠ ਹੋਈ ਭਾਜਪਾ ਦੀ ਮੀਟਿੰਗ
Publish Date: Sun, 03 May 2026 09:31 PM (IST)
Updated Date: Mon, 04 May 2026 04:15 AM (IST)

ਜੰਡਿਆਲਾ ਮੰਡਲ ਚ ਜਸ ਜqਹਲ ਦੀ ਪ੍ਰਧਾਨਗੀ ਹੇਠ ਹੋਈ ਭਾਜਪਾ ਦੀ ਮੀਟਿੰਗ ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਵਿਧਾਨ ਸਭਾ ਹਲਕਾ ਜਲੰਧਰ ਕੈਂਟ ਦੇ ਜੰਡਿਆਲਾ ਖੇਤਰ ਵਿੱਚ ਭਾਰਤੀ ਜਨਤਾ ਪਾਰਟੀ ਜਲੰਧਰ ਮੰਡਲ-18 ਦੇ ਇੰਚਾਰਜ ਜਸ ਜੋਹਲ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਕਰਵਾਈ। ਇਸ ਮੀਟਿੰਗ ਵਿੱਚ ਕੈਂਟ ਵਿਧਾਨ ਸਭਾ ਇੰਚਾਰਜ ਸਰਬਜੀਤ ਮੱਕੜ, ਵਿਧਾਨ ਸਭਾ ਪ੍ਰਭਾਰੀ ਮਹਾਮੰਤਰੀ ਅਸ਼ੋਕ ਸਰੀਨ ਹਿੱਕੀ, ਮਹਾਮੰਤਰੀ ਅਮਰਜੀਤ ਸਿੰਘ ਗੋਲਡੀ ਅਤੇ ਕੌਂਸਲਰ ਕੰਵਰ ਸਰਤਾਜ ਮੁੱਖ ਤੌਰ ‘ਤੇ ਸ਼ਾਮਲ ਹੋਏ । ਇਸ ਮੀਟਿੰਗ ਵਿੱਚ ਸਾਰੇ ਕਾਰਕੁਨਾਂ ਨੇ ਇਕਜੁੱਟ ਹੋ ਕੇ ਪਾਰਟੀ ਨੂੰ ਮਜ਼ਬੂਤ ਕਰਨ ਅਤੇ ਹਰ ਪਿੰਡ ਵਿੱਚ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਦੀ ਆਪਣੀ-ਆਪਣੀ ਜ਼ਿੰਮੇਵਾਰੀ ਲਈ। ਇਸ ਮੌਕੇ ਸਾਬਕਾ ਵਿਧਾਇਕ ਸਰਬਜੀਤ ਮੱਕੜ ਨੇ ਕਿਹਾ ਕਿ ਆਪ ਅਤੇ ਕਾਂਗਰਸ ਦੇ ਨੇਤਾਵਾਂ ਦੀ ਗਲਤ ਰਾਜਨੀਤੀ ਨੇ ਕੈਂਟ ਦੇ ਸੈਂਕੜੇ ਲੋਕ ਕੱਚੇ ਘਰਾਂ ਚ ਰਹਿਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਪੰਜਾਬ ਸਰਕਾਰ ਬਣਨ ‘ਤੇ ਕੈਂਟ ਵਿਧਾਨ ਸਭਾ ਵਿੱਚ ਕੋਈ ਵੀ ਘਰ ਕੱਚਾ ਨਹੀਂ ਰਹਿਣ ਦਿੱਤਾ ਜਾਵੇਗਾ। ਇਸ ਮੌਕੇ ਜਲੰਧਰ ਕੈਂਟ ਵਿਧਾਨ ਸਭਾ ਪ੍ਰਭਾਰੀ ਮਹਾਮੰਤਰੀ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਸਿਰਫ਼ ਭਾਜਪਾ ਹੀ ਪੰਜਾਬ ਦੇ ਲੋਕਾਂ ਦੀ ਦਸ਼ਾ ਅਤੇ ਦਿਸ਼ਾ ਬਦਲ ਕੇ ਪੰਜਾਬੀਆਂ ਲਈ ਵਿਕਾਸ ਅਤੇ ਤਰੱਕੀ ਦੇ ਰਸਤੇ ਖੋਲ ਸਕਦੀ ਹੈ, ਕਿਉਂਕਿ ਮੌਜੂਦਾ ਸਰਕਾਰ ਦੇ ਰਾਜ ਵਿੱਚ ਚੋਰਾਂ ਅਤੇ ਗੈਂਗਸਟਰਾਂ ਦਾ ਬੋਲਬਾਲਾ ਹੈ, ਜਿਸ ਨੂੰ ਖਤਮ ਕਰਨ ਲਈ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਨੀ ਜ਼ਰੂਰੀ ਹੈ। ਇਸ ਮੌਕੇ ਮੰਡਲ 18 ਦੇ ਪ੍ਰਭਾਰੀ ਜ਼ਿਲ੍ਹਾ ਭਾਜਪਾ ਸਕੱਤਰ ਅਸ਼ਵਨੀ ਅਟਵਾਲ ਨੇ ਸਾਰੇ ਵਰਕਰਾਂ ਨੂੰ ਅਪੀਲ ਕੀਤੀ ਕਿ ਇੱਕ ਵਾਰ ਸਭ ਮਿਲ ਕੇ ਭਾਜਪਾ ਦਾ ਵਿਧਾਇਕ ਬਣਾਓ, ਤਾਂ ਹਰ ਪਿੰਡ ਅਤੇ ਹਰ ਕਸਬੇ ਦੇ ਲੋਕਾਂ ਦੀ ਸੁਰੱਖਿਆ ਅਤੇ ਸਹੂਲਤ ਸਾਡੀ ਜ਼ਿੰਮੇਵਾਰੀ ਹੋਵੇਗੀ। ਇਸ ਦੌਰਾਨ ਪੰਚ ਸੁਰੇਂਦਰ ਮਹਿਨ ਨੇ ਦੱਸਿਆ ਕਿ ਜੰਡਿਆਲਾ ਦੇ ਲੋਕਾਂ ਨੂੰ ਕੇਂਦਰ ਸਰਕਾਰ ਵੱਲੋਂ ਵਿਕਾਸ ਲਈ ਗ੍ਰਾਂਟ ਮਿਲਣੀ ਚਾਹੀਦੀ ਹੈ, ਜੋ ਰਾਜ ਸਰਕਾਰ ਦੇ ਦਬਾਅ ਕਾਰਨ ਨਹੀਂ ਮਿਲ ਰਹੀ। ਕੌਂਸਲਰ ਕੰਵਰ ਸਰਤਾਜ ਨੇ ਵੀ ਭਾਜਪਾ ਵਰਕਰਾਂ ਨੂੰ ਐਸ.ਆਈ.ਆਰ ਦੇ ਕੰਮ ਨੂੰ ਬੀ.ਐਲ.ਓ ਨਾਲ ਮਿਲ ਕੇ ਨਿਰਪੱਖ ਢੰਗ ਨਾਲ ਕਰਨ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ। ਇਸ ਮੀਟਿੰਗ ਵਿੱਚ ਪੰਚ ਸੁਰੇਂਦਰ ਮਹਿਨ, ਜਸਬੀਰ ਜੱਸੀ ਜੰਡਿਆਲਾ, ਪਵਨ ਜੰਡਿਆਲਾ, ਸੁਮਿਤ ਸ਼ਰਮਾ, ਮਮਤਾ ਲਖਨਪਾਲ, ਸੁਮਿਤ ਸ਼ਰਮਾ, ਪ੍ਰਮੋਦ ਸ਼ਰਮਾ, ਰਿਸ਼ੀ ਕੌੜਾ, ਜੀਆ ਕੁਮਾਰ, ਰਮੇਸ਼ ਕੁਮਾਰ, ਮਨਜੀਤ ਕੌਰ, ਮੀਤਮ ਸ਼ਰਮਾ, ਧਰਮਪਾਲ, ਭੂਪਿੰਦਰ ਸਿੰਘ, ਰਾਜ ਕੁਮਾਰ, ਧਰਮਪਾਲ ਸੰਧੂ, ਮੰਜੂ ਰਾਣੀ, ਨੈਂਸੀ, ਹਨੀ ਸਪਰਾ, ਮਮਤਾ ਰਾਣੀ, ਵੰਦਨਾ ਮਹਿਰਾ ਜੋਹਲ, ਮੁਹੰਮਦ ਜੀਆ, ਰਾਜਨ ਮਹਿਨ, ਸ਼ਿਵ ਕੁਮਾਰ ਗੁਪਤਾ ਆਦਿ ਵੱਡੀ ਗਿਣਤੀ ਵਿੱਚ ਭਾਜਪਾ ਕਾਰਕੁਨ ਮੌਜੂਦ ਸਨ।