ਭਾਜਪਾ ਮੰਡਲ 5 ਨੇ ਪੀਐੱਮ ਮੋਦੀ ਦੇ ਜਨਮਦਿਨ ਮਨਾਇਆ
ਪ੍ਰਧਾਨ ਮੰਤਰੀ ਮੋਦੀ ਦੇ ਜਨਮਦਿਨ ’ਤੇ ਭਾਜਪਾ ਮੰਡਲ 5 ਨੇ ਧਰਮ ਸਥਾਨ ’ਤੇ ਟੇਕਿਆ ਮੱਥਾ
Publish Date: Thu, 18 Sep 2025 06:19 PM (IST)
Updated Date: Thu, 18 Sep 2025 06:20 PM (IST)

ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ 75ਵੇਂ ਜਨਮਦਿਨ ’ਤੇ ਕਾਰਜਕਾਰੀ ਪ੍ਰਧਾਨ ਇੰਜੀ. ਚੰਦਨ ਰਖੇਜਾ ਦੀ ਅਗਵਾਈ ਹੇਠ ਭਾਜਪਾ ਜਲੰਧਰ ਸੈਂਟਰਲ ਮੰਡਲ 5 ਦੀ ਟੀਮ ਨੇ ਦਕੋਹਾ ਰੋਡ ਸਥਿਤ ਦੁਰਗਾ ਮਾਤਾ ਮੰਦਰ ਧਰਮ ਸਥਾਨ ’ਤੇ ਮੱਥਾ ਟੇਕ ਕੇ ਉਨ੍ਹਾਂ ਦੀ ਉੱਤਮ ਸਿਹਤ ਤੇ ਲੰਮੀ ਉਮਰ ਦੀ ਅਰਦਾਸ ਕੀਤੀ। ਇਸ ਦੌਰਾਨ ਗੱਲਬਾਤ ਕਰਦਿਆਂ ਚੰਦਨ ਰਖੇਜਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ ਦੇ ਨਿਰਦੇਸ਼ ਅਨੁਸਾਰ ਅੱਜ ਜਲੰਧਰ ਸ਼ਹਿਰੀ ਦੇ ਸਾਰੇ ਮੰਡਲ ਪ੍ਰਧਾਨਾਂ ਨੇ ਆਪੋ-ਆਪਣੇ ਸਾਥੀਆਂ ਸਮੇਤ ਧਰਮ ਸਥਾਨ ’ਤੇ ਪੁੱਜ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਮੀ ਉਮਰ ਤੇ ਉੱਤਮ ਸਿਹਤ ਦੀ ਕਾਮਨਾ ਕਰਦਿਆਂ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁੱਭਕਾਮਨਾਵਾਂ ਤੇ ਵਧਾਈ ਦਿੱਤੀ। ਚੰਦਨ ਰਖੇਜਾ ਨੇ ਦੱਸਿਆ ਕਿ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਮਾਰਗਦਰਸ਼ਨ ਹੇਠ ਹਰ ਥਾਂ ਨਰਿੰਦਰ ਮੋਦੀ ਦਾ 75ਵਾਂ ਜਨਮਦਿਨ ਪੰਜਾਬ ’ਚ ਆਏ ਹੜ੍ਹਾਂ ਕਾਰਨ ਹੋਏ ਭਾਰੀ ਨੁਕਸਾਨ ਨੂੰ ਧਿਆਨ ’ਚ ਰੱਖਦੇ ਹੋਏ ਕਿਸੇ ਵੀ ਸ਼ਾਨਦਾਰ ਸਮਾਗਮ ਦੀ ਥਾਂ ਬਹੁਤ ਹੀ ਸਧਾਰਨ ਢੰਗ ਨਾਲ ਈਸ਼ਵਰ ਦੇ ਚਰਨਾਂ ‘ਚ ਅਰਦਾਸ ਕਰਦਿਆਂ ਮਨਾਇਆ ਗਿਆ ਤੇ ਪ੍ਰਧਾਨ ਮੰਤਰੀ ਮੋਦੀ ਨੂੰ ਸ਼ੁੱਭਕਾਮਨਾਵਾਂ ਤੇ ਵਧਾਈ ਦਿੱਤੀ ਗਈ। ਇਸ ਮੌਕੇ ’ਤੇ ਇੰਜੀ. ਚੰਦਨ ਰਖੇਜਾ ਨਾਲ ਮੰਡਲ 5 ਤੋਂ ਮਹਾਸਚਿਵ ਗੁਰਮੀਤ ਸਿੰਘ, ਸੀਨੀਅਰ ਲੀਡਰ ਮੁਨੀਸ਼ ਨੱਡਾ, ਉਪ ਪ੍ਰਧਾਨ ਸਚਿਨ ਸ਼ਰਮਾ, ਸਕੱਤਰ ਜੇਪੀ ਪਾਂਡੇ, ਸਮੀਰ ਸ਼ਰਮਾ, ਹੇਮਰਾਜ ਜੀ, ਰਮੇਸ਼ ਵਰਮਾ, ਨਰੇਸ਼ ਪਾਲ, ਪਵਨ ਕੁਮਾਰ, ਅਸ਼ੋਕ ਗੁਪਤਾ, ਅਮਨ ਸੁਡੇਰਾ, ਜਸਕਰਨ ਸਿੰਘ ਸੋਮਨਾਥ ਤੇ ਹੋਰ ਸਾਥੀ ਹਾਜ਼ਰ ਰਹੇ।