ਬੰਦੀ ਸਿੰਘਾਂ ਨੂੰ ਮਾਫ਼ੀ ਮੰਗਣ ਦੀ ਸਲਾਹ ਦੇਣ ਵਾਲੇ ਭਾਜਪਾ ਆਗੂ ਸਿੱਖ ਇਤਹਾਸ ਪੜ੍ਹਨ : ਸਿੱਖ ਤਾਲਮੇਲ ਕਮੇਟੀ
ਬੰਦੀ ਸਿੰਘਾਂ ਨੂੰ ਮਾਫ਼ੀ ਮੰਗਣ ਦੀ ਸਲਾਹ ਦੇਣ ਵਾਲੇ ਭਾਜਪਾ ਆਗੂ ਸਿੱਖ ਇਤਹਾਸ ਪੜ੍ਹਨ- ਸਿੱਖ ਤਾਲਮੇਲ ਕਮੇਟੀ
Publish Date: Tue, 28 Apr 2026 06:54 PM (IST)
Updated Date: Wed, 29 Apr 2026 04:14 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਪਿਛਲੇ ਲੰਮੇ ਸਮੇਂ ਤੋ ਬੰਦੀ ਸਿੰਘ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਬੰਦ ਹਨ ਜਦਕਿ ਇਹ ਆਪਣੀਆਂ ਸਜ਼ਾਵਾਂ ਤੋਂ ਕਿਤੇ ਵੱਧ ਸਮੇਂ ਤੋਂ ਜੇਲ੍ਹਾਂ ’ਚ ਬੰਦ ਹਨ ਇਨ੍ਹਾਂ ਬੰਦੀ ਸਿੰਘਾਂ ’ਚ ਕਈ ਇਸ ਤਰਾਂ ਦੇ ਵੀ ਹਨ ਜਿਨ੍ਹਾਂ ਨੂੰ ਅੱਜ ਤੱਕ ਇਕ ਦਿਨ ਦੀ ਵੀ ਪਰੋਲ ਨਹੀਂ ਦਿਤੀ ਗਈ। ਇਸ ਸਬੰਧੀ ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ ,ਹਰਪ੍ਰੀਤ ਸਿੰਘ ਨੀਟੂ, ਪਰਮਪ੍ਰੀਤ ਸਿੰਘ ਵਿਟੀ, ਪਰਬਜੋਤ ਸਿੰਘ ਬੇਦੀ, ਦਮਨਪ੍ਰੀਤ ਸਿੰਘ ਨੇ ਸਾਂਝੇ ਬਿਆਨ ’ਚ ਕਿਹਾ ਕਿ ਆਰਪੀ ਸਿੰਘ ਨਾਂ ਦੇ ਇਕ ਭਾਜਪਾ ਆਗੂ ਨੇ ਬਿਆਨ ਦੇ ਕੇ ਕਿਹਾ ਹੈ ਕਿ ਜੇਕਰ ਬੰਦੀ ਸਿੰਘ ਆਪਣੀ ਗਲਤੀ ਮੰਨਦੇ ਹਨ ਤਾਂ ਰਿਹਾਈ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਭਾਜਪਾ ਦੀ ਸੋਚ ਦਾ ਪਤਾ ਲਗਦਾ ਹੈ ਕਿ ਆਰਪੀ ਸਿੰਘ ਸਿੱਖੀ ਸਰੂਪ ਹੋਣ ਦੇ ਬਾਵਜੂਦ ਸਿੱਖ ਇਤਹਾਸ ਤੇ ਸਿੱਖ ਪਰੰਪਰਾਵਾਂ ਤੋਂ ਵਾਕਫ਼ ਨਹੀਂ ਹਨ।