ਕਈ ਆਗੂ ਭਾਜਪਾ ’ਚ ਹੋਏ ਸ਼ਾਮਲ
ਕੇਂਦਰੀ ਵਿਧਾਨ ਸਭਾ ਰਾਮਾ-ਮੰਡੀ ’ਚ ਭਾਜਪਾ ਨੂੰ ਮਜ਼ਬੂਤੀ, ਕਾਂਗਰਸੀ ਆਗੂਆਂ ਨੇ ਫੜਿਆ ਕਮਲ
Publish Date: Mon, 27 Apr 2026 06:41 PM (IST)
Updated Date: Mon, 27 Apr 2026 06:43 PM (IST)

- 2027 ’ਚ ਕੇਂਦਰੀ ਵਿਧਾਨ ਸਭਾ ’ਚ ਵੀ ਜਿੱਤ ਦਾ ਝੰਡਾ ਲਹਿਰਾਏਗੀ ਭਾਜਪਾ : ਸਰੀਨ ਲਵਦੀਪ ਬੈਂਸ, ਪੰਜਾਬੀ ਜਾਗਰਣ ਪਤਾਰਾ/ਜਲੰਧਰ ਕੈਂਟ : ਭਾਰਤੀ ਜਨਤਾ ਪਾਰਟੀ ਦੇ ਪ੍ਰਦੇਸ਼ ਮਹਾਮੰਤਰੀ ਤੇ ਜਲੰਧਰ ਦੇ ਸਾਬਕਾ ਮੇਅਰ ਰਾਕੇਸ਼ ਰਾਠੌਰ ਦੇ ਨਿਵਾਸ ਸਥਾਨ ’ਤੇ ਜਲੰਧਰ ਕੇਂਦਰੀ ਵਿਧਾਨ ਸਭਾ ਦੇ ਖੇਤਰ ਰਾਮਾ ਮੰਡੀ ’ਚ ਭਾਜਪਾ ਨੂੰ ਉਸ ਸਮੇਂ ਵੱਡੀ ਮਜ਼ਬੂਤੀ ਮਿਲੀ, ਜਦੋਂ ਕਾਂਗਰਸ ਦੇ ਜ਼ਿਲ੍ਹਾ ਮਹਾਮੰਤਰੀ ਭੁਪਿੰਦਰ ਅਨੂ ਤੇ ਨਵੀਨ ਪਰਾਗਪੁਰ ਨੇ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਪਣੇ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਲ ਹੋ ਗਏ। ਪਾਰਟੀ ਵੱਲੋਂ ਦੋਵੇਂ ਆਗੂਆਂ ਦਾ ਭਾਜਪਾ ਪਰਿਵਾਰ ’ਚ ਸਵਾਗਤ ਕਰਦੇ ਹੋਏ ਰਾਕੇਸ਼ ਰਾਠੌਰ ਨੇ ਉਨ੍ਹਾਂ ਨੂੰ ਭਾਜਪਾ ਦਾ ਸਿਰੋਪਾਓ ਪਹਿਨਾਇਆ ਅਤੇ ਪਾਰਟੀ ਦੀ ਰੀਤ-ਨੀਤੀ ਅਨੁਸਾਰ ਲੋਕ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਰਾਠੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਲੋਕ ਅੱਜ ਭਾਜਪਾ ਨਾਲ ਜੁੜ ਰਹੇ ਹਨ, ਜਿਸ ਨਾਲ ਸਪਸ਼ਟ ਹੈ ਕਿ 2027 ਦੇ ਵਿਧਾਨ ਸਭਾ ਚੋਣਾਂ ’ਚ ਭਾਜਪਾ ਜਿੱਤ ਹਾਸਲ ਕਰੇਗੀ। ਇਸ ਮੌਕੇ ਭਾਜਪਾ ਜ਼ਿਲ੍ਹਾ ਜਲੰਧਰ ਦੇ ਸਾਬਕਾ ਪ੍ਰਧਾਨ ਰਮਨ ਪੱਬੀ, ਜ਼ਿਲ੍ਹਾ ਮਹਾਮੰਤਰੀ ਅਸ਼ੋਕ ਸਰੀਨ ਹਿੱਕੀ, ਪੂਰਵ ਪ੍ਰਦੇਸ਼ ਪ੍ਰਧਾਨ ਭਾਰਤੀ ਜਨਤਾ ਯੁਵਾ ਮੋਰਚਾ ਸਨੀ ਸ਼ਰਮਾ, ਜ਼ਿਲ੍ਹਾ ਉਪ ਪ੍ਰਧਾਨ ਮਨੀਸ਼ ਵਿਜ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ, ਲਲਿਤ ਯਾਦਵ ਬੱਬੂ, ਮੰਡਲ ਪ੍ਰਧਾਨ ਚੰਦਨ ਰਖੇਜਾ ਆਦਿ ਮੌਜੂਦ ਸਨ। ਇਸ ਦੌਰਾਨ ਅਸ਼ੋਕ ਸਰੀਨ ਹਿੱਕੀ ਨੇ ਕਿਹਾ ਕਿ ਭਾਜਪਾ 2027 ’ਚ ਪੰਜਾਬ ’ਚ ਬਦਲਾਅ ਲਿਆ ਕੇ ਸੈਂਟਰਲ ਵਿਧਾਨ ਸਭਾ ’ਚ ਜਿੱਤ ਦਰਜ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਆਪਣੀ ਸੁਰੱਖਿਆ ਤੇ ਸਹੂਲਤਾਂ ਲਈ ਭਾਜਪਾ ਨੂੰ ਬਦਲ ਵਜੋਂ ਦੇਖ ਰਿਹਾ ਹੈ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬੀ ਭਾਜਪਾ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ। ਇਸ ਮੌਕੇ ’ਤੇ ਸਾਰੇ ਕਾਰਕੁਨਾਂ ਨੇ ਸੰਗਠਨ ਨੂੰ ਮਜ਼ਬੂਤ ਕਰਨ ਤੇ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਸੰਕਲਪ ਲਿਆ। ਇਸ ਮੌਕੇ ’ਤੇ ਗੌਰਵ ਰਾਇ, ਰਿਪੁ ਦਮਨ ਸਿੰਘ, ਅਰਜੁਨ ਹੈਪੀ, ਪਾਰਸ ਕੱਕੜ, ਕਾਰਤਿਕ ਦੁੱਗਲ, ਪਾਰਸ ਸ਼ਰਮਾ, ਸੂਰਜ ਭੋਲਾ ਆਦਿ ਵੀ ਮੌਜੂਦ ਸਨ।