ਨਗਰ ਕੌਂਸਲ ਚੋਣਾਂ ਸਬੰਧੀ ਲਾਈਆਂ ਡਿਊਟੀਆਂ
ਨਗਰ ਕੌਂਸਲ ਚੋਣਾਂ ’ਚ 13 ਸੀਟਾਂ ’ਤੇ ਭਾਜਪਾ ਦੀ ਜਿੱਤ ਦਾ ਦਾਅਵਾ
Publish Date: Fri, 01 May 2026 07:30 PM (IST)
Updated Date: Fri, 01 May 2026 07:32 PM (IST)

ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਭਾਜਪਾ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ’ਚ ਆਦਮਪੁਰ ਦੀਆਂ 13 ਸੀਟਾਂ ’ਤੇ ਜਿੱਤ ਹਾਸਲ ਕਰਨ ਦਾ ਦਾਅਵਾ ਕਰ ਰਹੀ ਹੈ। ਇਹ ਗੱਲ ਭਾਜਪਾ ਦਫ਼ਤਰ ਆਦਮਪੁਰ ਵਿਖੇ ਮੀਟਿੰਗ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਅਮਰਜੀਤ ਸਿੰਘ ਅਮਰੀ (ਇਲੈਕਸ਼ਨ ਇੰਚਾਰਜ, ਆਦਮਪੁਰ ਤੇ ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ) ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਨਗਰ ਕੌਂਸਲ ਚੋਣਾਂ ਨੂੰ ਧਿਆਨ ’ਚ ਰੱਖਦਿਆਂ ਮੰਡਲ ਪ੍ਰਧਾਨਾਂ ਤੇ ਵਰਕਰਾਂ ਦੀਆਂ ਡਿਊਟੀਆਂ ਨਿਰਧਾਰਤ ਕੀਤੀਆਂ ਗਈਆਂ ਹਨ ਤੇ ਉਨ੍ਹਾਂ ਨੂੰ ਜ਼ੂਰਰੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਅਮਰਜੀਤ ਸਿੰਘ ਅਮਰੀ ਨੇ ਦੱਸਿਆ ਕਿ ਕੁਝ ਵਾਰਡਾਂ ਲਈ ਉਮੀਦਵਾਰਾਂ ਦੇ ਨਾਮ ਫਾਈਨਲ ਕਰ ਲਏ ਗਏ ਹਨ, ਜਦਕਿ ਬਾਕੀ ਨਾਮ ਜਲਦੀ ਤੈਅ ਕਰਕੇ ਪਾਰਟੀ ਹਾਈ ਕਮਾਂਡ ਨੂੰ ਭੇਜੇ ਜਾਣਗੇ। ਇਸ ਮੌਕੇ ਮਨਮੀਤ ਸਿੰਘ ਵਿੱਕੀ (ਸਹਾਇਕ ਇੰਚਾਰਜ, ਆਦਮਪੁਰ), ਹਰਿਸ਼ ਚੰਦਰ (ਮੁੱਖ ਬੁਲਾਰਾ, ਭਾਜਪਾ), ਸ਼ਿਵ ਕੁਮਾਰ ਗੋਰਾ (ਉੱਪ ਪ੍ਰਧਾਨ, ਭਾਜਪਾ ਐੱਸਸੀ ਵਿੰਗ ਜਲੰਧਰ ਦਿਹਾਤੀ), ਅਮਿਤ ਕੁਮਾਰ ਭੱਲਾ (ਆਈਟੀ ਵਿੰਗ), ਰਾਮ ਨਾਥ (ਜਨਰਲ ਸਕੱਤਰ), ਨੀਰਜ ਸ਼ਰਮਾ, ਮਨਜੀਤ ਸਿੰਘ ਰਾਣਾ, ਲਕਸ਼ਮੀ, ਪੂਨਮ ਰਾਣੀ (ਮਹਿਲਾ ਮੋਰਚਾ), ਸੋਨਾਲੀ, ਮਨਜੀਤ ਕੌਰ, ਦਿਨੇਸ਼ ਗਾਂਧੀ, ਗੁਰਮਿੰਦਰ ਪਾਲ, ਸੁੱਖਵਿੰਦਰ ਸਿੰਘ, ਵਜ਼ੀਰ ਸਿੰਘ, ਗਿਆਨ ਚੰਦ, ਅਸ਼ੋਕ ਕੁਮਾਰ, ਵਿਪਨ ਸ਼ਰਮਾ ਤੇ ਹੋਰ ਪਾਰਟੀ ਵਰਕਰ ਮੌਜੂਦ ਸਨ।