ਭਾਜਪਾ ਵੱਲੋਂ ਫਿਲੌਰ ਲਈ ਇੰਚਾਰਜ ਨਿਯੁਕਤ
ਭਾਜਪਾ ਵੱਲੋਂ ਐੱਮਸੀ ਚੋਣਾਂ ਦੇ ਮੱਦੇਨਜ਼ਰ ਵਿਧਾਨ ਸਭਾ ਹਲਕਾ ਫਿਲੌਰ ਲਈ ਇੰਚਾਰਜ ਨਿਯੁਕਤ
Publish Date: Fri, 15 May 2026 07:45 PM (IST)
Updated Date: Fri, 15 May 2026 07:48 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਭਾਜਪਾ ਦੀ ਹਾਈਕਮਾਨ ਵੱਲੋਂ ਨਗਰ ਕੌਂਸਲ (ਐੱਮਸੀ) ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਮਿਹਨਤੀ ਤੇ ਦੂਰਅੰਦੇਸ਼ ਸੋਚ ਦੇ ਧਨੀ ਡਾ. ਨਿਰਮਲ ਸਿੰਘ, ਐੱਮਬੀਬੀਐੱਸ, ਪੀਸੀਐੱਮਐੱਸ-1, ਰਿਟਾਇਰਡ ਪੀਸੀਐੱਸ, ਅੰਮ੍ਰਿਤਸਰ ਨੂੰ ਵਿਧਾਨ ਸਭਾ ਹਲਕਾ ਫਿਲੌਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਡਾ. ਨਿਰਮਲ ਸਿੰਘ ਨੇ ਕਿਹਾ ਕਿ ਫਿਲੌਰ ਦੇ 15 ਵਾਰਡਾਂ ’ਚ ਭਾਜਪਾ ਆਪਣੇ ਉਮੀਦਵਾਰ ਚੋਣ ਮੈਦਾਨ ’ਚ ਉਤਾਰੇਗੀ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਨਰਿੰਦਰ ਮੋਦੀ ਦੀਆਂ ਲੋਕ-ਹਿਤੈਸ਼ੀ ਤੇ ਵਿਕਾਸਮੁਖੀ ਯੋਜਨਾਵਾਂ ਤੋਂ ਕਾਫੀ ਪ੍ਰਭਾਵਿਤ ਹਨ। ਪੰਜਾਬ ’ਚ ਲੋਕ ਭਾਜਪਾ ਪ੍ਰਤੀ ਵਿਸ਼ਵਾਸ ਜਤਾ ਰਹੇ ਹਨ।