ਰੇਨਬੋ ਪਬਲਿਕ ਸਕੂਲ ਤੇ ਕਿਡਜ਼ੀ ਸਕੂਲ ’ਚ ਮਨਾਇਆ ਪ੍ਰਕਾਸ਼ ਪੁਰਬ
ਰੇਨਬੋ ਪਬਲਿਕ ਸਕੂਲ ਤੇ ਕਿਡਜੀ ਸਕੂਲ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Publish Date: Wed, 05 Nov 2025 07:32 PM (IST)
Updated Date: Wed, 05 Nov 2025 07:34 PM (IST)
ਅਕਸ਼ੇਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਰੇਨਬੋ ਪਬਲਿਕ ਸਕੂਲ ਸਤੋਵਾਲੀ ਤੇ ਕਿਡਜੀ ਸਕੂਲ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਪ੍ਰਬੰਧਕ ਅਨਿਲ ਕੁਮਾਰ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਨਾਇਆ ਗਿਆ। ਇਸ ਦੀ ਪ੍ਰਧਾਨਗੀ ਪ੍ਰਿੰਸੀਪਲ ਜੋਧ ਸਿੰਘ ਡੋਗਰਾ ਵੱਲੋਂ ਕੀਤੀ ਗਈ। ਇਸ ਸਮਾਗਮ ਦੇ ਆਰੰਭ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸ਼ਰਧਾਪੂਰਵਕ ਨਮਨ ਕਰਦਿਆਂ ਚਾਰਾਂ ਸਦਨਾਂ ਦੇ ਵਿਦਿਆਰਥੀਆਂ ਤੇ ਨੰਨ੍ਹੇ-ਮੁੰਨੇ ਬੱਚਿਆਂ ਵੱਲੋਂ ਸ਼ਬਦ ਪੇਸ਼ ਕੀਤਾ ਗਿਆ ਤੇ ਗੁਰੂ ਜੀ ਵੱਲੋਂ ਮਾਨਵਤਾ ਲਈ ਕੀਤੇ ਸਮਾਜ ਸੁਧਾਰਕ ਕੰਮਾਂ ’ਤੇ ਚਾਨਣਾ ਪਾਇਆ। ਇਸ ਪ੍ਰਕਾਸ਼ ਉਤਸਵ ’ਤੇ ਕਿਡਜੀ ਦੇ ਬੱਚੇ ਅਧਿਆਪਕਾ ਨਾਲ ਗੁਰਦੁਆਰਾ ਸਿੰਘ ਸਭਾ ਆਦਮਪੁਰ ਵਿਖੇ ਪੁੱਜੇ, ਜਿੱਥੇ ਜਪੁਜੀ ਸਾਹਿਬ ਦੇ ਪਾਠ ਕਰਵਾਏ ਗਏ। ਅਖੀਰ ’ਚ ਪ੍ਰਿੰਸੀਪਲ ਨੇ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਵਧਾਈਆਂ ਦਿੱਤੀਆਂ ਤੇ ਭਵਿੱਖ ’ਚ ਸ਼੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦੱਸੇ ਮਾਰਗ ਉੱਪਰ ਚੱਲਣ ਲਈ ਬੱਚਿਆਂ ਨੂੰ ਉਤਸਾਹਿਤ ਕੀਤਾ।