ਮਡਾਰ ਨੇ ਚੇਅਰਪਰਸਨ ਵਜੋਂ ਸੰਭਾਲਿਆ ਅਹੁਦਾ
ਬਿਮਲ ਮਡਾਰ ਨੇ ਬਲਾਕ ਸੰਮਤੀ ਭੋਗਪੁਰ ਦੀ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ
Publish Date: Tue, 05 May 2026 09:23 PM (IST)
Updated Date: Tue, 05 May 2026 09:26 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਕਾਹਨਪੁਰ ਦੀ ਬਿਮਲ ਮਡਾਰ ਨੇ ਬਲਾਕ ਸੰਮਤੀ ਭੋਗਪੁਰ ਦੀ ਚੇਅਰਪਰਸਨ ਵਜੋਂ ਅਧਿਕਾਰਕ ਤੌਰ ‘ਤੇ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਦੀ ਧਰਮਪਤਨੀ ਹਰਪ੍ਰੀਤ ਕੌਰ ਤੇ ਬੀਡੀਪੀਓ ਸੁਖਜੀਤ ਕੌਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ। ਆਮ ਆਦਮੀ ਪਾਰਟੀ ਵੱਲੋਂ ਸਰਬਸੰਮਤੀ ਨਾਲ ਹੋਈ ਚੋਣ ਵਿੱਚ ਬਿਮਲ ਮਡਾਰ ਨੂੰ ਚੇਅਰਪਰਸਨ ਅਤੇ ਜਸਵੀਰ ਕੌਰ ਬੁੱਟਰ ਨੂੰ ਵਾਈਸ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਬਿਮਲ ਮਡਾਰ ਸਾਬਕਾ ਸਰਪੰਚ ਐੱਮ.ਡੀ. ਮੰਗਾ ਦੀ ਧੀ ਹਨ ਅਤੇ ਉਨ੍ਹਾਂ ਨੂੰ ਇਲਾਕੇ ਦੀ ਸਭ ਤੋਂ ਨੌਜਵਾਨ ਚੇਅਰਪਰਸਨ ਮੰਨਿਆ ਜਾ ਰਿਹਾ ਹੈ। ਇਸ ਮੌਕੇ ਹਰਪ੍ਰੀਤ ਕੌਰ ਨੇ ਬਿਮਲ ਮਡਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ ਅਹਿਮ ਜ਼ਿੰਮੇਵਾਰੀਆਂ ਦੇ ਕੇ ਸਸ਼ਕਤੀਕਰਨ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਬਿਮਲ ਮਡਾਰ ਨੂੰ ਫੁੱਲਾਂ ਦੇ ਗੁਲਦਸਤੇ ਨਾਲ ਸਨਮਾਨਿਤ ਵੀ ਕੀਤਾ। ਨਵਨਿਯੁਕਤ ਚੇਅਰਪਰਸਨ ਬਿਮਲ ਮਡਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਿਧਾਇਕ ਬਲਕਾਰ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਮਾਰਕੀਟ ਕਮੇਟੀ ਜਲੰਧਰ ਦੇ ਚੇਅਰਮੈਨ ਗੁਰਪਾਲ ਸਿੰਘ ਮਾਂਗੇਕੀ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਰਿੰਦਰ ਸਿੰਘ ਕਾਹਲੋਂ, ਸਾਬਕਾ ਸਰਪੰਚ ਐਮ.ਡੀ. ਮੰਗਾ, ਸੰਦੀਪ ਸਿੰਘ ਬੁੱਟਰ, ਜਸਵਿੰਦਰ ਬੱਲ ਸਮੇਤ ਕਈ ਪਤਵੰਤੇ ਹਾਜ਼ਰ ਸਨ।