ਬਾਈਕ ਸਵਾਰਾਂ ਨੇ ਰਾਹਗੀਰ ਤੋਂ ਮੋਬਾਈਲ ਤੇ ਨਕਦੀ ਖੋਹੀ
ਜਾਸ, ਜਲੰਧਰ : ਕੂੜਾ
Publish Date: Thu, 07 May 2026 10:39 PM (IST)
Updated Date: Thu, 07 May 2026 10:41 PM (IST)
ਜਾਸ, ਜਲੰਧਰ : ਕੂੜਾ ਚੁੱਕਣ ਵਾਲੇ ਇਕ ਮਜ਼ਦੂਰ ਤੋਂ ਦੋ ਬਾਈਕ ਸਵਾਰਾਂ ਨੇ ਮੋਬਾਈਲ ਤੇ ਨਕਦੀ ਖੋਹ ਲਈ। ਕਾਲਾ ਸੰਘਿਆ ਰੋਡ ’ਤੇ ਰਹਿਣ ਵਾਲੇ ਰਾਕੀ, ਜੋ ਬੰਗਾਲ ਦਾ ਨਿਵਾਸੀ ਹੈ ਤੇ ਕੂੜਾ ਚੁੱਗ ਕੇ ਆਪਣਾ ਪੇਟ ਭਰਦਾ ਹੈ, ਨੇ ਦੱਸਿਆ ਕਿ ਵੀਰਵਾਰ ਸਵੇਰੇ ਉਹ ਆਪਣੇ ਘਰ ਤੋਂ ਕੰਮ 'ਤੇ ਨਿਕਲਿਆ। ਜਦੋਂ ਉਹ ਕੋਟ ਸਦੀਕ ਨੇੜੇ ਪੁੱਜਾ ਤਾਂ ਪਿੱਛਿਓਂ ਦੋ ਬਾਈਕਾਂ 'ਤੇ ਸਵਾਰ ਪੰਜ ਨੌਜਵਾਨਾਂ ਨੇ ਉਸ ਦਾ ਰਸਤਾ ਰੋਕ ਲਿਆ ਤੇ ਹੱਥ ’ਚ ਫੜਿਆ ਮੋਬਾਈਲ ਤੇ ਜੇਬ ’ਚ ਰੱਖੀ ਨਕਦੀ ਖੋਹ ਲਈ। ਇਸ ਤੋਂ ਪਹਿਲਾਂ ਕਿ ਕੋਈ ਹੋਰ ਉਥੇ ਆਉਂਦਾ, ਬਾਈਕ ਸਵਾਰ ਮੌਕੇ ਤੋਂ ਫਰਾਰ ਹੋ ਗਏ। ਕਾਫੀ ਰੌਲਾ ਮਚਾਉਣ ਦੇ ਬਾਵਜੂਦ ਕੋਈ ਵੀ ਉਥੇ ਨਹੀਂ ਰੁਕਿਆ। ਪੀੜਤ ਰਾਕੀ ਨੇ ਦੱਸਿਆ ਕਿ ਉਸ ਨੇ ਇਸ ਦੀ ਜਾਣਕਾਰੀ 112 ਨੰਬਰ 'ਤੇ ਦਿੱਤੀ ਪਰ ਮੌਕੇ 'ਤੇ ਪੁੱਜੀ ਪੀਸੀਆਰ ਪੁਲਿਸ ਨੇ ਉਸ ਨੂੰ ਕਾਰਵਾਈ ਕਰਨ ਦੀ ਬਜਾਏ ਸਿਰਫ਼ ਭਰੋਸਾ ਦਿੱਤਾ ਤੇ ਚਲੀ ਗਈ।