'ਪੰਜਾਬੀ ਸੰਗੀਤ ਜਗਤ ਦਾ ਵੱਡਾ ਥੰਮ੍ਹ ਡਿੱਗਿਆ'
ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਓਐੱਸਡੀ ਰਵਿੰਦਰ ਸਿੰਘ ਟੁਰਨਾ ਨੇ ਕਿਹਾ ਹੈ ਕਿ ਉਸਤਾਦ ਪੂਰਨ ਸ਼ਾਹਕੋਟੀ ਨੂੰ ਸੂਫ਼ੀ ਗਾਇਕੀ ਦੇ ਥੰਮ ਵਜੋਂ ਜਾਣਿਆ ਜਾਂਦਾ ਹੈ। ਸ਼ਾਹਕੋਟੀ ਹੁਰਾਂ ਨੇ ਜਿੱਥੇ ਪਦਮਸ੍ਰੀ ਹੰਸ ਰਾਜ ਹੰਸ, ਜਸਬੀਰ ਜੱਸੀ, ਰੰਜਨ ਰੋਮੀ, ਮੰਗੀ ਮਾਹਲ, ਬਲਬੀਰ ਬੀਰਾ ਤੇ ਮਰਹੂਮ ਸਾਬਰ ਕੋਟੀ ਵਰਗੇ ਵੱਡੇ ਸ਼ਾਗਿਰਦ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾਏ, ਉੱਥੇ ਹੀ ਉਨ੍ਹਾਂ ਦੇ ਪੁੱਤਰ ਮਾਸਟਰ ਸਲੀਮ ਦਾ ਵੀ ਗਾਇਕੀ ਦੇ ਖੇਤਰ ’ਚ ਆਪਣਾ ਵਿਲੱਖਣ ਰੁਤਬਾ ਸ਼ਾਹਕੋਟੀ ਦੀ ਦੇਖ-ਰੇਖ ਹੇਠ ਬਣਿਆ। ਉਨ੍ਹਾਂ ਦੇ ਸ਼ਾਗਿਰਦਾਂ ਦੇ ਅੱਗੇ ਵੀ ਬਹੁਤ ਸਾਰੇ ਸ਼ਾਗਿਰਦ ਹਨ।
Publish Date: Tue, 23 Dec 2025 09:26 AM (IST)
Updated Date: Tue, 23 Dec 2025 09:27 AM (IST)

ਪੱਤਰ ਪ੍ਰੇਰਕ, ਜਲੰਧਰ : ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਦੇ ਓਐੱਸਡੀ ਰਵਿੰਦਰ ਸਿੰਘ ਟੁਰਨਾ ਨੇ ਕਿਹਾ ਹੈ ਕਿ ਉਸਤਾਦ ਪੂਰਨ ਸ਼ਾਹਕੋਟੀ ਨੂੰ ਸੂਫ਼ੀ ਗਾਇਕੀ ਦੇ ਥੰਮ ਵਜੋਂ ਜਾਣਿਆ ਜਾਂਦਾ ਹੈ। ਸ਼ਾਹਕੋਟੀ ਹੁਰਾਂ ਨੇ ਜਿੱਥੇ ਪਦਮਸ੍ਰੀ ਹੰਸ ਰਾਜ ਹੰਸ, ਜਸਬੀਰ ਜੱਸੀ, ਰੰਜਨ ਰੋਮੀ, ਮੰਗੀ ਮਾਹਲ, ਬਲਬੀਰ ਬੀਰਾ ਤੇ ਮਰਹੂਮ ਸਾਬਰ ਕੋਟੀ ਵਰਗੇ ਵੱਡੇ ਸ਼ਾਗਿਰਦ ਪੰਜਾਬੀ ਸੰਗੀਤ ਜਗਤ ਦੀ ਝੋਲੀ ਪਾਏ, ਉੱਥੇ ਹੀ ਉਨ੍ਹਾਂ ਦੇ ਪੁੱਤਰ ਮਾਸਟਰ ਸਲੀਮ ਦਾ ਵੀ ਗਾਇਕੀ ਦੇ ਖੇਤਰ ’ਚ ਆਪਣਾ ਵਿਲੱਖਣ ਰੁਤਬਾ ਸ਼ਾਹਕੋਟੀ ਦੀ ਦੇਖ-ਰੇਖ ਹੇਠ ਬਣਿਆ। ਉਨ੍ਹਾਂ ਦੇ ਸ਼ਾਗਿਰਦਾਂ ਦੇ ਅੱਗੇ ਵੀ ਬਹੁਤ ਸਾਰੇ ਸ਼ਾਗਿਰਦ ਹਨ।
ਪੂਰਨ ਸ਼ਾਹ ਕੋਟੀ ਨੇ ਸੰਗੀਤ ਨੂੰ ਸਾਧਨਾ ਵਜੋਂ ਅਪਣਾਇਆ ਤੇ ਕਦੇ ਵੀ ਆਰਥਿਕ ਹਿੱਤਾਂ ਨੂੰ ਅੱਗੇ ਰੱਖ ਕੇ ਹਲਕੇ ਪੱਧਰ ਦੇ ਗੀਤ ਨਹੀਂ ਗਾਏ, ਲੱਖ ਤੰਗੀਆਂ ਤੁਰਸ਼ੀਆਂ ਝੱਲੀਆਂ ਪਰ ਪਾਏਦਾਰ ਗਾਇਕੀ ਦਾ ਪੱਲਾ ਨਹੀਂ ਛੱਡਿਆ। ਮੁੱਢਲੇ ਦੌਰ ਵਿਚ ਉਹ ਦੀਨੇ ਕੱਵਾਲ, ਰੂੜੇ ਕੱਵਾਲ ਤੇ ਬੇਗਮ ਅਖਤਰ ਦੀ ਗਾਇਕੀ ਤੋਂ ਪ੍ਰਭਾਵਿਤ ਹੋਇਆ। ਗਾਇਕੀ ਵਿਚ ਪਹਿਲਾ ਉਸਤਾਦ ਉਸ ਦਾ ਪਿਤਾ ਸੀ।
ਰਸਮੀ ਤੌਰ ’ਤੇ ਉਸ ਨੇ ਸੰਗੀਤ ਦੀਆਂ ਬਾਰੀਕੀਆਂ ਉਸਤਾਦ ਬਾਕਰ ਹੁਸੈਨ ਪਟਿਆਲੇ ਵਾਲਿਆਂ ਤੋਂ ਸਿੱਖੀਆਂ। ਉਸਤਾਦ ਬਾਕਰ ਹੁਸੈਨ ਹੀ ਉਨ੍ਹਾਂ ਦੇ ਉਸਤਾਦ ਸਨ। ਪੂਰਨ ਸ਼ਾਹਕੋਟੀ ਜੀ ਨੇ ਭਾਵੇਂ ਗਿਣਤੀ ਪੱਖੋਂ ਘੱਟ ਗਾਇਆ ਪਰ ਜਿੰਨਾ ਵੀ ਗਾਇਆ ਉਹ ਪਾਏਦਾਰ ਤੇ ਸਾਹਿਤਕ ਸੀ। ਪੰਜਾਬੀ ਗਾਇਕੀ ਦਾ ਫੁਲਵਾੜੀ ਦਾ ਮਾਲੀ ਅੱਜ ਅੱਧ ਵਿਚਕਾਰੇ ਛੱਡ ਕੇ ਤੁਰ ਗਿਆ। ਨਾ ਸਿਰਫ ਸ਼ਾਹਕੋਟੀ ਘਰਾਣੇ ਨੂੰ ਹੀ ਨਹੀਂ, ਬਲਕਿ ਸਮੁੱਚੇ ਪੰਜਾਬੀ ਸੰਗੀਤ ਜਗਤ ਨੂੰ ਉਨ੍ਹਾਂ ਦੀ ਮੌਤ ਨਾਲ ਕਦੇ ਵੀ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪਿਆ ਹੈ।