Big News : ਮਕਸੂਦਾਂ ਸਬਜ਼ੀ ਮੰਡੀ 'ਚ ਹੋਈ ਤਾੜ-ਤਾੜ, ਦੋ ਧਿਰਾਂ ਦੀ ਲੜਾਈ 'ਚ ਗੋਲ਼ੀ ਲੱਗਣ ਨਾਲ ਦੋ ਜਣੇ ਜ਼ਖ਼ਮੀ
ਜਲੰਧਰ ਦੇ ਥਾਣਾ ਇਕ ਅਧੀਨ ਆਉਂਦੀ ਨਵੀਂ ਸਬਜ਼ੀ ਮੰਡੀ ਮਕਸੂਦਾਂ 'ਚ ਸ਼ਾਮ ਨੂੰ ਹੋਏ ਦੋ ਧਿਰਾਂ ਦੇ ਵਿਵਾਦ ਦੌਰਾਨ ਇੱਕ ਧਿਰ ਵੱਲੋਂ ਗੋਲ਼ੀ ਚਲਾਈ ਜਾਣ ਤੇ ਦੋ ਵਿਅਕਤੀ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ।
Publish Date: Tue, 12 May 2026 06:39 PM (IST)
Updated Date: Tue, 12 May 2026 06:43 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦੇ ਥਾਣਾ ਇਕ ਅਧੀਨ ਆਉਂਦੀ ਨਵੀਂ ਸਬਜ਼ੀ ਮੰਡੀ ਮਕਸੂਦਾਂ 'ਚ ਸ਼ਾਮ ਨੂੰ ਹੋਏ ਦੋ ਧਿਰਾਂ ਦੇ ਵਿਵਾਦ ਦੌਰਾਨ ਇੱਕ ਧਿਰ ਵੱਲੋਂ ਗੋਲ਼ੀ ਚਲਾਈ ਜਾਣ ਤੇ ਦੋ ਵਿਅਕਤੀ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ।
ਮੌਕੇ 'ਤੇ ਥਾਣਾ ਇੱਕ ਦੀ ਪੁਲਿਸ ਸਮੇਤ ਏਸੀਪੀ ਅਸ਼ੋਕ ਮੀਨਾ ਵਲੋਂ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਕਿ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਸਾਹਮਣੇ ਸਥਿਤ ਫੜ ਨੰਬਰ 135 ਤੇ ਫੜ ਨੂੰ ਲੈ ਕੇ ਹੋਏ ਦੋ ਧਿਰਾਂ ਦੇ ਵਿਵਾਦ ਦੌਰਾਨ ਇੱਕ ਧਿਰ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲ਼ੀ ਚਲਾ ਦਿੱਤੀ ਗਈ ਜਿਸ ਦੌਰਾਨ ਦੋ ਵਿਅਕਤੀ ਜ਼ਖ਼ਮੀ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਸੰਨੀ ਬੱਤਰਾ ਅਤੇ ਮੋਨੂੰ ਪੁਰੀ ਵਿਚਕਾਰ ਝਗੜਾ ਹੋਇਆ ਹੈ। ਕੁਝ ਹੀ ਸਮਾਂ ਪਹਿਲਾਂ ਬਣੀ ਹੋਈ ਐਸੋਸੀਏਸ਼ਨ ਨੂੰ ਭੰਗ ਕਰ ਕੇ ਮੰਡੀ ਦੇ ਆੜਤੀਏ ਇਕੱਤਰ ਹੋਏ ਸੀ ਤਾਂ ਇਸ ਦੌਰਾਨ ਦੋ ਧਿਰਾਂ ਦਾ ਵਿਵਾਦ ਹੋਇਆ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਵਿਅਕਤੀ ਇਲਾਜ ਲਈ ਵੱਖ ਵੱਖ ਨਿੱਜੀ ਹਸਪਤਾਲਾਂ ਵਿੱਚ ਦਾਖਲ ਹਨ।