ਅੱਪਰਾ ’ਚ ਭਜਨ ਸੰਧਿਆ 16 ਨੂੰ
“ਏਕ ਸ਼ਾਮ ਸ਼ਨੀ ਦੇਵ ਕੇ ਨਾਮ” ਭਜਨ ਸੰਧਿਆ 16 ਮਈ ਨੂੰ ਅੱਪਰਾ ’ਚ
Publish Date: Wed, 06 May 2026 07:28 PM (IST)
Updated Date: Wed, 06 May 2026 07:29 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਸਥਾਨਕ ਮੰਡੀ ਰੋਡ ਅੱਪਰਾ ਵਿਖੇ ਸਥਿਤ ਇੱਛਾ ਪੂਰਨ ਸ਼ਨੀ ਮੰਦਰ ਵਿੱਚ ਭਗਵਾਨ ਸ਼੍ਰੀ ਸ਼ਨੀ ਦੇਵ ਮਹਾਰਾਜ ਜੀ ਦੇ ਜਨਮ ਦਿਨ ਮੌਕੇ “ਏਕ ਸ਼ਾਮ ਸ਼ਨੀ ਦੇਵ ਕੇ ਨਾਮ” ਸ਼੍ਰੀ ਭਜਨ ਸੰਧਿਆ 16 ਮਈ ਨੂੰ ਕਰਵਾਈ ਜਾ ਰਹੀ ਹੈ। ਇਹ ਸਮਾਗਮ ਮੁੱਖ ਸੇਵਾਦਾਰ ਪੰਡਿਤ ਕਿਸ਼ੋਰ ਕੁਮਾਰ ਸ਼ਾਸਤਰੀ ਦੀ ਅਗਵਾਈ ਹੇਠ ਪੂਰਨ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਪ੍ਰੋਗਰਾਮ ਦੀ ਸ਼ੁਰੂਆਤ ਸਵੇਰੇ 8 ਵਜੇ ਹਵਨ ਯੱਗ ਨਾਲ ਹੋਵੇਗੀ, ਜਿਸ ਤੋਂ ਬਾਅਦ 10 ਵਜੇ ਝੰਡੇ ਦੀ ਰਸਮ ਅਤੇ 11 ਵਜੇ ਕੀਰਤਨ ਕੀਤਾ ਜਾਵੇਗਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਗੁਰੂ ਮਾਂ ਸਵਰਨ ਦੇਵਾ (ਯੂਕੇ) ਅਤੇ ਛੋਟੇ ਮਾਤਾ ਸੀਤੇ ਮਾਤਾ (ਯੂਕੇ) ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਣਗੇ। ਸ਼ਾਮ 7 ਵਜੇ ਤੋਂ ਭਜਨ ਸੰਧਿਆ ਦੌਰਾਨ ਪੰਜਾਬੀ ਗਾਇਕਾ ਇਲਾਹੀ ਜੌਹਲ (ਵੁਆਇਸ ਆਫ ਪੰਜਾਬ) ਅਤੇ ਗਾਇਕ ਆਰਿਫ਼ ਖਾਨ ਭਜਨਾਂ ਦਾ ਗੁਣਗਾਨ ਕਰਨਗੇ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕੇਟੀ ਅੱਪਰਾ ਵੱਲੋਂ ਨਿਭਾਈ ਜਾਵੇਗੀ। ਸਾਰੀ ਰਾਤ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।