ਭਾਈ ਮੇਹਰ ਚੰਦ ਜੀ ਦਾ ਸ਼ਰਾਧ ਮੇਲਾ ਸ਼ੁਰੂ
ਭਾਈ ਮੇਹਰ ਚੰਦ ਜੀ ਦਾ ਸ਼ਰਾਧ ਮੇਲਾ ਸ਼ੁਰੂ ਹੋਇਆ
Publish Date: Tue, 16 Sep 2025 06:26 PM (IST)
Updated Date: Tue, 16 Sep 2025 06:26 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੱਪਰਾ : ਜੈ ਭਾਈ ਮੇਹਰ ਚੰਦ ਜੀ ਦਾ ਸ਼ਰਾਧ ਮੇਲਾ ਸ਼ੁਰੂ ਹੋ ਗਿਆ ਹੈ। ਜਾਣਕਾਰੀ ਦਿੰਦਿਆਂ ਰੋਪਨ ਘਈ, ਅਨਿਲ ਘਈ, ਡਾ. ਵਿਕਾਸ਼ ਸ਼ਰਮਾ, ਰਿੰਕੂ ਖੋਸਲਾ, ਨਵਲ ਬਿੱਠਲ, ਵਿਨੈ ਖੋਸਲਾ, ਗੌਤਮ ਮਰਵਾਹਾ, ਪ੍ਰਬੰਧਕ ਕਮੇਟੀ ਭਾਈ ਮੇਹਰ ਚੰਦ ਮੰਦਿਰ, ਭਾਈ ਮੇਹਰ ਚੰਦ ਵੈੱਲਫੇਅਰ ਕਮੇਟੀ, ਅੱਪਰਾ ਡਿਵੈੱਲਪਮੈਂਟ ਕਮੇਟੀ, ਗ੍ਰਾਮ ਪੰਚਾਇਤ ਤੇ ਸਮੂਹ ਨਗਰ ਨਿਵਾਸੀਆਂ ਨੇ ਦੱਸਿਆ ਕਿ ਹਵਨ ਸਵੇਰੇ 7 ਵਜੇ ਕਰਵਾਇਆ ਗਿਆ ਤੇ ਪੂਰੇ ਵਿਸ਼ਵ ’ਚ ਅਮਨ ਸ਼ਾਂਤੀ ਤੇ ਸਦਭਾਵਨਾ ਲਈ ਅਰਦਾਸ ਕੀਤੀ ਗਈ। ਮੋਹਤਬਰਾਂ ਨੇ ਦੱਸਿਆ ਕਿ 17 ਨੂੰ ਸਵੇਰੇ 4.30 ਵਜੇ ਪ੍ਰਭਾਤ ਫੇਰੀ, ਆਰੰਭ ਸ੍ਰੀ ਰਮਾਇਣ ਪਾਠ 9-30 ਵਜੇ ਨਵੇਂ ਮੰਦਰ ਹਾਲ ਬਾਈ ਮੇਹਰ ਚੰਦ ਚ ਹੋਵੇਗਾ। ਲੰਗਰ ਦੁਪਹਿਰ 12 ਵਜੇ, ਕੀਰਤ ਕੀਰਤਨ ਸ਼ਾਮ 3 ਵਜੇ ਹੋਵੇਗਾ ਤੇ ਭਾਈ ਮੇਹਰ ਚੰਦ ਦੀ ਚੌਂਕੀ ਰਾਤ 8 ਵਜੇ ਤਾਰਾ ਚੰਦ ਐਂਡ ਪਾਰਟੀ ਲੁਧਿਆਣਾ ਵਾਲੇ ਲਗਾਉਣਗੇ। 18 ਨੂੰ ਚਾਹ ਪਕੌੜਿਆਂ ਦਾ ਲੰਗਰ ਸਵੇਰੇ 6.30 ਵਜੇ ਹੋਵੇਗਾ, ਭੋਗ ਸ੍ਰੀ ਰਮਾਇਣ ਪਾਠ 10.30 ਵਜੇ ਸ਼ੁਰੂ ਹੋਵੇਗਾ, ਲੰਗਰ 12 ਵਜੇ ਤੇ ਝੰਡੇ ਦੀ ਰਸਮ 3.30 ਵਜੇ ਪੂਰੇ ਉਤਸ਼ਾਹ ਨਾਲ ਨਿਭਾਈ ਜਾਵੇਗੀ। ਇਸ ਮੌਕੇ ਵੱਡੀ ਗਿਣਤੀ ’ਚ ਸੰਤ ਮਹਾਪੁਰਸ਼ ਤੇ ਸੰਗਤਾਂ ਵੀ ਹਾਜ਼ਰ ਹੋਣਗੀਆਂ।