ਆਦਮਪੁਰ ਦੇ ਖਾਦੀ ਮੰਡਲ ਦੀ ਇਮਾਰਤ ’ਚੋਂ ਗਊ ਮਾਸ ਬਰਾਮਦ
ਬਿਨਾਂ ਕਿਸੇ ਡਰ ਤੋਂ
Publish Date: Wed, 27 May 2026 09:19 PM (IST)
Updated Date: Wed, 27 May 2026 09:22 PM (IST)
ਬਿਨਾਂ ਕਿਸੇ ਡਰ ਤੋਂ ਆਦਮਪੁਰ ’ਚ ਹੋ ਰਹੀ ਮਾਸ ਦੀ ਤਸਕਰੀ : ਭਾਰਦਵਾਜ
ਅਕਸ਼ੇ ਦੀਪ ਸ਼ਰਮਾ, ਪੰਜਾਬੀ ਜਾਗਰਣ, ਆਦਮਪੁਰ : ਆਦਮਪੁਰ ਇਲਾਕੇ ’ਚ ਉਸ ਵੇਲੇ ਸਨਸਨੀ ਫੈਲ ਗਈ, ਜਦੋਂ ਗੁਪਤ ਸੂਚਨਾ ’ਤੇ ਗਊਸ਼ਾਲਾ ਆਦਮਪੁਰ ਸੰਚਾਲਕ ਨਵਜੋਤ ਭਾਰਦਵਾਜ ਵੱਲੋਂ ਆਦਮਪੁਰ ’ਚ ਪਾਬੰਦੀਸ਼ੁਦਾ ਮੀਟ ਬਰਾਮਦ ਕੀਤਾ ਗਿਆ। ਜਾਣਕਾਰੀ ਦਿੰਦੇ ਸੰਚਾਲਕ ਨੇ ਦੱਸਿਆ ਕਿ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਆਦਮਪੁਰ ਦੇ ਖਾਦੀ ਮੰਡਲ ਆਦਮਪੁਰ ਦੀ ਬਣੀ ਪੁਰਾਣੀ ਇਮਾਰਤ ਦੇ ਕਮਰਿਆਂ ’ਚ ਕਿਰਾਏ ’ਤੇ ਰਹਿ ਰਹੇ ਬੰਗਾਲੀ ਪਰਿਵਾਰਾਂ ਨਾਜਾਇਜ਼ ਤੌਰ ਗਊ ਮਾਸ ਦੀ ਤਸਕਰੀ ਕਰਦੇ ਹਨ। ਇਸ ਸਬੰਧੀ ਆਪਣੇ ਮੈਬਰਾਂ ਸਮੇਤ ਇਨ੍ਹਾਂ ਪਰਿਵਾਰਾਂ ਦੇ ਘਰਾਂ ’ਚ ਜਾ ਕੇ ਦੇਖਦਿਆਂ ਕਿ ਇਨ੍ਹਾਂ ਦੀਆਂ ਫਰਿੱਜਾਂ ’ਚ ਕਰੀਬ 10 ਕਿੱਲੋਂ ਪਾਬੰਦੀਸ਼ੁਦਾ ਮਾਸ ਬਰਾਮਦ ਕਰ ਕੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ। ਇਸ ਦੀ ਜਾਣਕਾਰੀ ਸਥਾਨਕ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਤਾਂ ਪੁਲਿਸ ਟੀਮ ਬਿਨਾਂ ਸਮਾਂ ਗੁਆਏ ਮੌਕੇ ’ਤੇ ਪੁੱਜੀ ਤੇ ਸ਼ੱਕੀ ਮਾਸ ਨੂੰ ਕਬਜ਼ੇ ’ਚ ਲਿਆ। ਜਾਣਕਾਰੀ ਦਿੰਦੇ ਥਾਣਾ ਮੁਖੀ ਪੰਕਜ ਕੁਮਾਰ ਨੇ ਦੱਸਿਆ ਕਿ ਸ਼ੱਕੀ ਪਾਬੰਦੀਸ਼ੁਦਾ ਮਾਸ ਸਬੰਧੀ ਸੂਚਨਾ ਮਿਲੀ ਸੀ। ਇਸ ਫੌਰੀ ਕਾਰਵਾਈ ਕਰਦੇ ਹੋਏ ਪਰਿਵਾਰ ਦੇ ਇਕ ਮੈਬਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਪੁੱਛਗਿੱਛ ਕਰਕੇ ਸਾਜਫ ਅਲੀ ਵਿਰੁੱਧ ਕੇਸ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ। ਮਾਸ ਦੇ ਸੈਂਪਲ ਜਾਂਚ ਲਈ ਸਰਕਾਰੀ ਲੈਬ ’ਚ ਭੇਜ ਦਿੱਤੇ ਗਏ ਹਨ। ਲੈਬ ਦੀ ਰਿਪੋਰਟ ਆਉਣ ਤੋਂ ਬਾਅਦ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਵਜੋਤ ਨੇ ਕਿਹਾ ਕਿ ਆਦਮਪੁਰ ਦੇ ਨੇਡ਼ੇ ਪਿੰਡਾਂ ’ਚ ਬਾਹਰਲੇ ਇਲਾਕੇ ’ਚ ਆਏ ਨਾਜਾਇਜ਼ ਤੌਰ ’ਤੇ ਰਹਿ ਰਹੇ ਅਸਾਮੀ ਤੇ ਬੰਗਲਾਦੇਸ਼ ਤੋਂ ਆਏ ਲੋਕ ਇਲਾਕੇ ਦੇ ਸਿਆਸੀ ਆਗੂਆਂ ਦੀ ਕਥਿਤ ਮਿਲੀ ਭੁਗਤ ਨਾਲ ਆਧਾਰ ਕਾਰਡ ਬਣਾ ਕੇ ਰਹਿੰਦੇ ਹਨ, ਜੋ ਅੱਜ ਵੀ ਵੱਡੇ ਪੱਧਰ ’ਤੇ ਪਾਬੰਦੀਸ਼ੁਦਾ ਗਊ ਮਾਸ ਦੀ ਸ਼ਰ੍ਹੇਆਮ ਤਸਕਰੀ ਕਰਦੇ ਹਨ। ਉਨ੍ਹਾਂ ’ਤੇ ਥਾਣਾ ਆਦਮਪੁਰ ’ਚ ਕਾਫੀ ਮਾਮਲੇ ਦਰਜ ਹਨ। ਉਨ੍ਹਾਂ ਪ੍ਰਸ਼ਾਸ਼ਨ ਤੋਂ ਅਪੀਲ ਕੀਤੀ ਹੈ, ਜੋ ਵਿਆਕਤੀ ਇਨ੍ਹਾਂ ਨੂੰ ਪਨਾਹ ਦਿੰਦੇ ਹਨ, ਖਿਲਾਫ਼ ਵੀ ਸ਼ਖਤ ਕਾਰਵਾਈ ਕਰਨ ਦੇ ਨਾਲ ਜਾਂਚ ਕੀਤੀ ਜਾਵੇ। ਇਨ੍ਹਾਂ ਨੂੰ ਮਕਾਨ ਕਿਰਾਏ ’ਤੇ ਦੇਣ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇ।