ਗੁਰਦੁਆਰਾ ਗੁਰਦੇਵ ਨਗਰ ’ਚ ਸੁੰਦਰ ਦਸਤਾਰ ਮੁਕਾਬਲੇ ਕਰਵਾਏ
ਗੁਰਦੁਆਰਾ ਗੁਰਦੇਵ ਨਗਰ ਵਿਚ ਸੁੰਦਰ ਦਸਤਾਰ ਮੁਕਾਬਲੇ ਕਰਵਾਏ
Publish Date: Tue, 28 Apr 2026 06:51 PM (IST)
Updated Date: Wed, 29 Apr 2026 04:14 AM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਗੁਰਦੇਵ ਨਗਰ ’ਚ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ ਪਹਿਲੇ ਨੰਬਰ ਤੇ ਹਰਨੂਰ ਸਿੰਘ ਦੂਜੇ ਜਸ਼ਨ ਜੋਤ ਸਿੰਘ ਤੇ ਤੀਜੇ ਨੰਬਰ ਤੇ ਸਹਿਜ ਪ੍ਰੀਤ ਸਿੰਘ ਆਏ ਇਨਾਮ 28 ਅਪ੍ਰੈਲ ਨੂੰ ਦਿੱਤੇ ਜਾਣਗੇ। ਸ਼੍ਰੀ ਗੁਰੂ ਅਮਰਦਾਸ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਪੰਜ ਰੋਜਾ ਦਸਤਾਰ ਸਿਖਲਾਈ ਕੈਂਪ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਗੁਰਦੇਵ ਨਗਰ ਵਿਚ ਲਗਾਇਆ ਗਿਆ ਸੀ ਇਹ ਕੈਂਪ ਭਾਈ ਜੁਝਾਰ ਖਾਲਸਾ ਸੇਵਾ ਦਲ ਅਤੇ ਟਰਬਨ ਰਿਉਟਰਸ ਵੱਲੋ ਬਚਿਆਂ ਨੂੰ ਦਸਤਾਰਾਂ ਸਜਾਉਣ ਦੀ ਸਿਖਲਾਈ ਦਿੱਤੀ ਗਈ। ਕੈਂਪ ਵਿੱਚ ਸਿਖਲਾਈ ਪ੍ਰਾਪਤ ਕਰਨ ਵਾਲੇ ਬੱਚਿਆਂ ਦੇ ਸੁੰਦਰ ਦਸਤਾਰ ਮੁਕਾਬਲੇ ਕਰਵਾਏ ਗਏ। ਜਿਸ ਵਿਚ ਜੱਜ ਦੀ ਸੇਵਾ ਪ੍ਰਭਜੀਤ ਸਿੰਘ ਅਤੇ ਇਸਪਾਲ ਸਿੰਘ ਟਰਬਨ ਰਿਓਟਰਸ ਵਾਲਿਆਂ ਨੇ ਨਿਭਾਹੀ। ਮੁਕਾਬਲੇ ਵਿਚ ਹਰਨੂਰ ਸਿੰਘ ਪਹਿਲੇ, ਜਸਨ ਜੋਤ ਸਿੰਘ ਦੂਜੇ ਅਤੇ ਸਾਹਿਲ ਪ੍ਰੀਤ ਸਿੰਘ ਤੀਜੇ ਸਥਾਨ ਤੇ ਰਹੇ ਇਹਨਾਂ ਜੇਤੂ ਬੱਚਿਆਂ ਨੂੰ ਬਾਅਦ ਵਿਚ ਸਨਮਾਨਿਤ ਕੀਤਾ ਜਾਵੇਗਾ। ਪ੍ਰਬੰਧਕਾਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਜਿੰਦਰ ਸਿੰਘ ਮਿਗਲਾਨੀ ਅਤੇ ਹਰਪ੍ਰੀਤ ਸਿੰਘ ਨੀਟੂ ਦਾ ਦਸਤਾਰ ਮੁਕਾਬਲੇ ਵਿਚ ਪੂਰਨ ਸਹਿਜੋਗ ਦੇਣ ਲਈ ਧੰਨਵਾਦ ਕੀਤਾ ਗਿਆ। ਇਸ ਮੌਕੇ ਜੱਪਨੂਰ ਸਿੰਘ, ਅਨਮੋਲਦੀਪ ਸਿੰਘ, ਪਵਨਪ੍ਰੀਤ ਸਿੰਘ, ਸਿਮਰਪ੍ਰੀਤ ਸਿੰਘ ਮੱਕੜ, ਸਹਿਜਪ੍ਰੀਤ ਸਿੰਘ, ਪ੍ਰਭਗੁਣ ਸਿੰਘ ਆਦਿ ਹਾਜ਼ਰ ਸਨ।