ਬੀਡੀਐੱਸ ਵਿਦਿਆਰਥੀ ਦੀ ਮੌਤ ਦੇ ਮਾਮਲੇ ’ਚ ਲੋਨ ਐਪ ਦੇ ਖਿਲਾਫ਼ ਜਬਰੀ ਵਸੂਲੀ ਦਾ ਮਾਮਲਾ ਦਰਜ
ਕੰਨੂਰ, ਪੀਟੀਆਈਕੇਰਲਮ ’ਚ ਪਹਿਲੇ
Publish Date: Fri, 17 Apr 2026 08:57 PM (IST)
Updated Date: Fri, 17 Apr 2026 09:00 PM (IST)
ਕੰਨੂਰ, ਪੀਟੀਆਈ ਕੇਰਲਮ ’ਚ ਪਹਿਲੇ ਸਾਲ ਦੇ ਬੀਡੀਐੱਸ ਵਿਦਿਆਰਥੀ ਨਿਤਿਨ ਰਾਜ ਦੀ ਮੌਤ ਦੇ ਮਾਮਲੇ ’ਚ ਸ਼ੁੱਕਰਵਾਰ ਨੂੰ ਆਨਲਾਈਨ ਲੋਨ ਐਪ ਦੇ ਖਿਲਾਫ਼ ਜਬਰੀ ਵਸੂਲੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਐਪ ਰਾਹੀਂ ਲਏ ਗਏ ਕਰਜ਼ ਦੀ ਵਸੂਲੀ ਨੂੰ ਲੈ ਕੇ ਵਿਦਿਆਰਥੀ ਨੂੰ ਡਰਾਉਣ ਧਮਕਾਉਣ ਦਾ ਸਹਾਰਾ ਲਿਆ ਗਿਆ। 16 ਅਪ੍ਰੈਲ ਨੂੰ ਸਾਈਬਰ ਸੈੱਲ ਵਲੋਂ ਦਰਜ ਸ਼ਿਕਾਇਤ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ। ਵਿਦਿਆਰਥੀ ਦੀ ਜਾਤੀ ਤੇ ਰੰਗ ਦੇ ਆਧਾਰ ’ਤੇ ਉਸਨੂੰ ਪਰੇਸ਼ਾਨ ਕਰਨ ਲਈ ਕੁਝ ਅਧਿਆਪਕਾਂ ਦੇ ਖਿਲਾਫ਼ ਸ਼ਿਕਾਇਤਾਂ ਵਿਚਾਲੇ ਲੋਨ ਐਪ ਦੇ ਖਿਲਾਫ਼ ਜਬਰੀ ਵਸੂਲੀ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਐੱਫਆਈਆਰ ਦੇ ਮੁਤਾਬਕ, ਜਨਵਰੀ ’ਚ ਰਾਜ ਨੂੰ ਐਪ ਰਾਹੀਂ 36 ਫ਼ੀਸਦੀ ਵਿਆਜ ਦਰ ’ਤੇ 15 ਹਜ਼ਾਰ ਰੁਪਏ ਦਾ ਕਰਜ਼ ਦਿੱਤਾ ਗਿਆ। ਅਪ੍ਰੈਲ ਤੋਂ ਉਸਨੂੰ ਕਰਜ਼ ਵਾਪਸ ਕਰਨ ਲਈ ਵਾਰ-ਵਾਰ ਫੋਨ ਕੀਤਾ ਜਾਣ ਲੱਗਾ ਤੇ ਕਥਿਤ ਤੌਰ ’ਤੇ ਉਸਨੂੰ ਮਾਨਸਿਕ ਰੂਪ ਨਾਲ ਪਰੇਸ਼ਾਨ ਕੀਤਾ ਤੇ ਧਮਕਾਇਆ। ਨਿੱਜੀ ਡੈਂਟਲ ਕਾਲਜ ’ਚ ਬੀਡੀਐੱਸ ਦੇ ਪਹਿਲੇ ਸਾਲ ਦੇ ਵਿਦਿਆਰਥੀ ਰਾਜ 10 ਅਪ੍ਰੈਲ ਨੂੰ ਇਕ ਇਮਾਰਤ ਤੋਂ ਡਿੱਗਣ ਦੇ ਬਾਅਦ ਗੰਭੀਰ ਰੂਪ ਨਾਲ ਜ਼ਖਮੀ ਪਾਏ ਗਏ ਤੇ ਬਾਅਦ ’ਚ ਸੱਟਾਂ ਕਾਰਨ ਉਨ੍ਹਾਂ ਦੀ ਮੌਤ ਹੋ ਗਈ।