ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰੀਆ ਸੂਦ ਦਾ ਕੀਤਾ ਸਵਾਗਤ
ਬਾਰ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰੀਆ ਸੂਦ ਦਾ ਨਿੱਘਾ ਸਵਾਗਤ
Publish Date: Fri, 08 May 2026 06:48 PM (IST)
Updated Date: Fri, 08 May 2026 06:50 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਅੱਜ ਜ਼ਿਲ੍ਹਾ ਤੇ ਸੈਸ਼ਨ ਜੱਜ ਪ੍ਰੀਆ ਸੂਦ ਦਾ ਬਾਰ ਰੂਮ ’ਚ ਵਕੀਲਾਂ ਦੇ ਵਿਸ਼ੇਸ਼ ਸੱਦੇ ’ਤੇ ਪੁੱਜਣ ’ਤੇ ਪ੍ਰਧਾਨ ਅਦਿੱਤਿਆ ਜੈਨ, ਸਕੱਤਰ ਰੋਹਿਤ ਗੰਭੀਰ, ਸੀਨੀਅਰ ਮੀਤ ਪ੍ਰਧਾਨ ਰਾਮ ਛਾਬੜਾ, ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ ਦੀ ਅਗਵਾਈ ਹੇਠ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਆਪਣੇ ਸੰਬੋਧਨ ’ਚ ਸਾਬਕਾ ਪ੍ਰਧਾਨ ਰਾਜ ਕੁਮਾਰ ਭੱਲਾ, ਗੁਰਮੇਲ ਸਿੰਘ ਲਿੱਧੜ, ਬਲਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਬਾਰ ਤੇ ਬੈਂਚ ਦੇ ਚੰਗੇ ਤਾਲਮੇਲ ਨਾਲ ਲੋਕਾਂ ਨੂੰ ਛੇਤੀ ਨਿਆਂ ਮਿਲਦਾ ਹੈ। ਐਡਵੋਕੇਟ ਰਾਜ ਕੁਮਾਰ ਭੱਲਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਰਹੇ ਜ਼ਿਲ੍ਹਾ ਤੇ ਸੈਸ਼ਨ ਜੱਜ ਨਿਰਭਓ ਸਿੰਘ ਗਿੱਲ ਦੇ ਸਮੇਂ ਵੀ ਬਾਰ ਤੇ ਬੈਂਚ ਦੇ ਵਧੀਆ ਤਾਲਮੇਲ ਰਿਹਾ, ਜਿਸ ਕਰਕੇ ਸਮੇਂ ਦਾ ਪਤਾ ਨਹੀਂ ਲੱਗਾ ਕਿ ਕਿਵੇਂ ਬੀਤ ਗਿਆ। ਇਸ ਦੌਰਾਨ ਹੋਰ ਵਕੀਲਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਤੇ ਕੁੱਝ ਪਰੇਸ਼ਾਨੀਆਂ ਸਬੰਧੀ ਵੀ ਦੱਸਿਆ। ਇਸ ਮੌਕੇ ਹੋਰ ਵਕੀਲਾਂ ’ਚ ਸਾਹਿਲ ਮਲਹੋਤਰਾ, ਸੰਗੀਤਾ ਸੋਨੀ, ਵਿਨੇ ਸ਼ਰਮਾ, ਸੰਜੀਵ ਬਾਂਸਲ, ਅਸ਼ੋਕ ਸ਼ਰਮਾ, ਪੁਰਸ਼ੋਤਮ ਕਪੂਰ, ਪਿ੍ਰਤਪਾਲ ਸਿੰਘ, ਕੇ.ਡੀ.ਐੱਸ. ਰੰਧਾਵਾ, ਤੇਜਿੰਦਰ ਸਿੰਘ ਧਾਲੀਵਾਲ, ਰਤਨ ਦੂਆ ਸਮੇਤ ਵੱਡੀ ਗਿਣਤੀ ’ਚ ਵਕੀਲ ਮੈਂਬਰ ਮੌਜੂਦ ਸਨ।