ਬਾਬਾ ਸੁਖਵਿੰਦਰ ਸਿੰਘ ਜੀ ਦਾ ਸ਼ਾਨਦਾਰ ਸਵਾਗਤ
ਬਾਬਾ ਸੁਖਵਿੰਦਰ ਸਿੰਘ ਜੀ ਦਾ ਸੰਗਤਾਂ ਨੇ ਪਹੁੰਚਣ ’ਤੇ ਕੀਤਾ ਫੁੱਲਾਂ ਤੇ ਹਰ ਪਾਕੇ ਸਵਾਗਤ
Publish Date: Wed, 29 Apr 2026 08:04 PM (IST)
Updated Date: Wed, 29 Apr 2026 08:07 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪਿੰਡ ਮਿਲਾਪ ਨਗਰ, ਕਰਨਪੁਰ ਜ਼ਿਲ੍ਹਾ ਉਦਮ ਸਿੰਘ ਨਗਰ (ਉੱਤਰਾਖੰਡ) ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹੋ ਰਹੇ ਸਾਲਾਨਾ ਸਮਾਗਮ ’ਚ ਸੰਤ ਬਾਬਾ ਸੁਖਵਿੰਦਰ ਸਿੰਘ, ਮੁੱਖ ਸੇਵਾਦਾਰ ਗੁਰਦੁਆਰਾ ਸਿੰਘਾ ਸ਼ਹੀਦਾ ਸੰਤ ਬਾਬਾ ਜਰਨੈਲ ਸਿੰਘ ਅਲੋਵਾਲ ਫਿਲੌਰ (ਜਨਰਲ ਸਕੱਤਰ ਸੰਤ ਸਮਾਜ (ਇੰਡੀਆ), ਕੋਰ ਕਮੇਟੀ ਮੈਂਬਰ ਆਲ ਇੰਡੀਆ ਕਿਸਾਨ ਯੂਨੀਅਨ) ਦਾ ਸਮੂਹ ਇਲਾਕਾ ਸੰਗਤ ਵੱਲੋਂ ਸਵਾਗਤ ਕੀਤਾ ਗਿਆ। ਸੰਤ ਬਾਬਾ ਸੁਖਵਿੰਦਰ ਸਿੰਘ ਨੇ ਆਪਣੇ ਅਨਮੋਲ ਵਿਚਾਰਾਂ ਨਾਲ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਸਾਬਕਾ ਗ੍ਰਾਮ ਪ੍ਰਧਾਨ ਓਮਕਾਰ ਦੀਪ ਸਿੰਘ, ਗੁਰਜੀਤ ਸਿੰਘ, ਗੁਰਦੇਵ ਸਿੰਘ, ਹਰਵਿੰਦਰ ਸਿੰਘ, ਦਲਵੀਰ ਕੌਰ, ਕੁਲਦੀਪ ਸਿੰਘ, ਪ੍ਰਭਦੀਪ ਸਿੰਘ, ਰਣਜੋਧ ਪਾਲ ਸਿੰਘ, ਅਰਸ਼ਦੀਪ ਸਿੰਘ ਬਰਾਰ, ਗੁਰਪ੍ਰੀਤ ਸਿੰਘ ਅਤੇ ਸ਼ਿੰਦਰਪਾਲ ਸਿੰਘ ਮੌਜੂਦ ਰਹੇ।