ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Sat, 18 Apr 2026 09:25 PM (IST)
Updated Date: Sat, 18 Apr 2026 09:27 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼੍ਰੋਮਣੀ ਸਤਿਗੁਰੂ ਕਬੀਰ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ 135ਵਾਂ ਜਨਮ ਦਿਹਾੜੇ ਸਬੰਧੀ ਸਤਿਗੁਰੂ ਕਬੀਰ ਭਵਨ ਕਮਿਊਨਿਟੀ ਸੈਂਟਰ, ਤਿਲਕ ਨਗਰ ਜਲੰਧਰ ’ਚ ਸਮਾਗਮ ਕਰਵਾਇਆ। ਸਮਾਗਮ ਦੌਰਾਨ ਬਾਬਾ ਸਾਹਿਬ ਜੀ ਦੀ ਵਿਚਾਰਧਾਰਾ ਤੇ ਜੀਵਨ ਤੋਂ ਜਾਣੂ ਕਰਵਾਇਆ ਗਿਆ। ਇਸ ਮੌਕੇ ਪੀ.ਡੀ. ਸਾਂਤ, ਪਰਮਜੀਤ ਮਹੇ, ਗੋਪਾਲ ਮਹੇ ਤੇ ਹੋਰ ਵੀ ਕਈ ਬੁਲਾਰੇ ਹਾਜ਼ਰ ਹੋਏ।
ਸਤਿਗੁਰੂ ਕਬੀਰ ਪੰਥ ਦੇ ਮੁੱਖ ਪ੍ਰਚਾਰਕ ਮਾਸਟਰ ਤੇਜਿੰਦਰਪਾਲ ਸਿੰਘ ਕੈਲੇ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਵਿਦਵਾਨਾਂ ਨੂੰ ਸੱਦਾ ਦਿੱਤਾ ਸੀ। ਇਸ ਸੱਦੇ ’ਤੇ ਸਤਿਗੁਰੂ ਕਬੀਰ ਪੰਥ ਪੰਜਾਬ ਦੇ ਮਹੰਤ ਆਚਾਰਿਆ ਜਗਦੀਸ਼ ਦਾਸ ਜੀ ਉਚੇਰੇ ਤੌਰ ’ਤੇ ਹਾਜ਼ਰ ਹੋਏ। ਨਾਲ ਹੀ ਸਤਿਗੁਰੂ ਕਬੀਰ ਮੰਦਰ ਸਭਾਵਾਂ ਦੇ ਮੁਖੀਆਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਤੌਰ ’ਤੇ ਕੈਬਨਿਟ ਮੰਤਰੀ ਮਹਿੰਦਰ ਭਗਤ, ਸਾਬਕਾ ਐੱਮਪੀ ਸੁਸ਼ੀਲ ਕੁਮਾਰ ਰਿੰਕੂ, ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਰੋਬਿਨ ਸਾਂਪਲਾ ਤੇ ਸ਼ੋਭਾ ਭਗਤ, ਪਿੰਡ ਉਸਮਾਨਪੁਰ ਦੇ ਸਰਪੰਚ ਸੋਨੀਆ ਭਗਤ, ਅਜੇ ਯਾਦਵ, ਬਲਵੰਤ ਬਾਲਾ, ਕਾਂਗਰਸ ਦੇ ਸੀਨੀਅਰ ਨੇਤਾ, ਡਾ. ਸ਼ਿਵ ਦਿਆਲ ਮਾਲੀ, ਜ਼ਿਲ੍ਹਾ ਕਾਂਗਰਸ ਪਾਰਟੀ ਦੇ ਉਪ ਪ੍ਰਧਾਨ ਪ੍ਰਭ ਦਿਆਲ ਭਗਤ, ਸਤਿਗੁਰੂ ਕਬੀਰ ਟਾਈਗਰ ਫੋਰਸ ਦੇ ਮੁਖੀ ਅਰੁਣ ਸੰਦਲ ਤੇ ਕੌਂਸਲਰ ਪਤੀ ਦਰਸ਼ਨ ਲਾਲ ਭਗਤ ਹਾਜ਼ਰ ਹੋਏ। ਸਮਾਗਮ ਦੀ ਸਫਲਤਾ ਲਈ ਕੌਂਸਲਰ ਅਜੇ ਬਬਲ ਤੇ ਉਮ ਪ੍ਰਕਾਸ਼ ਭਗਤ ਦਾਨਿਸ਼ਮੰਦਾਂ ਵਾਲੇ ਸਹਿਯੋਗ ਦਿੱਤਾ। ਇਸ ਮੌਕੇ ਯੋਗਦਾਨ ਦੇਣ ਵਾਲਿਆਂ ’ਚ ਪ੍ਰਿੰ. ਰਾਜ ਕੁਮਾਰ ਭਗਤ, ਤੁਲਸੀ ਦਾਸ ਭਗਤ, ਰਾਕੇਸ਼ ਕੁਮਾਰ ਆਰੇ ਵਾਲੇ, ਪ੍ਧਾਨ ਵਿਜੇ ਕੁਮਾਰ ਮਿੰਟੂ, ਡਾ. ਰਜਿੰਦਰ ਭਗਤ, ਅਸ਼ੋਕ ਭਗਤ, ਐਡਵੋਕੇਟ ਪਰਮਪ੍ਰੀਤ ਸਿੰਘ ਜਨਰਲ ਸਕੱਤਰ ਕੀਮਤੀ ਕੇਸਰ ਤੇ ਮੀਡੀਆ ਇੰਚਾਰਜ ਬਖਸ਼ੀਸ਼ ਦੀਪੂ, ਕਾਮਰੇਡ ਜੋਗਿੰਦਰ ਪਾਲ, ਖਰੈਤੀ ਲਾਲ ਪਾਠੀ ਤੇ ਹੋਰ ਵੀ ਬਹੁਤ ਸਾਰੇ ਮੈਂਬਰ ਹਾਜ਼ਰ ਸਨ।