135ਵਾਂ ਜਨਮ ਦਿਹਾੜਾ ਮਨਾਇਆ
ਪਿੰਡ ਸੁਲਤਾਨਪੁਰ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ 135ਵਾਂ ਜਨਮ ਦਿਹਾੜਾ ਮਨਾਇਆ
Publish Date: Mon, 20 Apr 2026 06:46 PM (IST)
Updated Date: Mon, 20 Apr 2026 07:24 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਕਰੀਬੀ ਪਿੰਡ ਸੁਲਤਾਨਪੁਰ ’ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦਾ ਵਾਂ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਗੁਰੂ ਰਵਿਦਾਸ ਟਾਇਗਰ ਫੋਰਸ ਦੇ ਪ੍ਰਧਾਨ ਜੱਸੀ ਤੱਲ੍ਹਣ ਨੇ ਬਾਬਾ ਸਾਹਿਬ ਅੰਬੇਡਕਰ ਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਸੋਚ ਤੇ ਸੰਕਲਪ ਦੇ ਬਾਰੇ ਵਡਮੁੱਲਾ ਚਾਨਣਾ ਪਾਇਆ। ਇਸ ਸਮੇਂ ਟਾਇਗਰ ਫੋਰਸ ਦੇ ਪ੍ਰਧਾਨ ਬਲਵੀਰ ਗਰਚਾ ਵੀ ਹਾਜ਼ਰ ਹੋਏ ਪਿੰਡ ਦੇ ਮੋਹਤਬਰ ਪਰਮਜੀਤ ਕੌਰ ਪੰਚ, ਹਰਨੇਕ ਸਿੰਘ ਪੰਚ, ਜਗਰੂਪ ਸਿੰਘ ਪੰਚ, ਜਗਤਾਰ ਸਿੰਘ, ਬਲਿਹਾਰ ਸੰਧੀ ਚੇਅਰਮੈਨ ਪੰਜਾਬ, ਜਗਦੇਵ ਸਿੰਘ ਸਾਬਕਾ ਸਰਪੰਚ, ਕੁਲਵੰਤ ਰਾਜ ਸਾਬਕਾ ਸਰਪੰਚ, ਕਸ਼ਮੀਰ ਕੈਥ, ਕੇਵਲ ਕਲੇਰ, ਜਸਕਰਨਜੀਤ ਸਿੰਘ, ਕੁਲਦੀਪ ਸਿੰਘ, ਦੀਪਾ, ਸਨੀ ਸੰਧੀ, ਕਰਮਜੀਤ ਸੰਧੀ, ਬੱਬੂ ਕਲੇਰ, ਲਖਵੀਰ ਸੰਧੀ, ਮਨੀ ਰਾਮ ਵੀ ਹਾਜ਼ਰ ਹੋਏ। ਸਮੂਹ ਪ੍ਰਬੰਧਕਾਂ ਤੇ ਪਿੰਡ ਵਾਸੀਆਂ ਵੱਲੋਂ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਪਿੰਡ ਵਾਸੀ ਹਾਜ਼ਰ ਸਨ।