ਵੁਸ਼ੂ ਮੁਕਾਬਲਿਆਂ ’ਚ ਬਾਬੇ ਕੇ ਸਕੂਲਾਂ ਦੀ ਬੱਲੇ-ਬੱਲੇ
ਜ਼ਿਲ੍ਹਾ ਪੱਧਰੀ ਵੁਸ਼ੂ ਮੁਕਾਬਲਿਆਂ ਵਿਚ ਬਾਬੇ ਕੇ ਸੀ,ਸੈ,ਸਕੂਲ ਅਤੇ ਬੀ ਕੇ ਇੰਟਰਨੈਸ਼ਨਲ ਸਕੂਲ ਦੀ ਬੱਲੇ-ਬੱਲੇ
Publish Date: Tue, 05 May 2026 07:43 PM (IST)
Updated Date: Tue, 05 May 2026 07:44 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਲੋਹੀਆਂ-ਫਿਰੋਜ਼ਪੁਰ ਰਾਸ਼ਟਰੀ ਮਾਰਗ ’ਤੇ ਸਥਿਤ ਬੀ ਕੇ ਇੰਟਰਨੈਸ਼ਨਲ ਕਾਨਵੈਂਟ ਸਕੂਲ ਅਤੇ ਬਾਬੇ ਕੇ ਸੀਨੀਅਰ ਸੈਕੰਡਰੀ ਸਕੂਲ ਵਾੜਾ ਜੋਧ ਸਿੰਘ ਦੇ ਵਿਦਿਆਰਥੀਆਂ ਵੱਲੋਂ ਬਨਾਰਸੀ ਦਾਸ ਆਰੀਆ ਕਾਲਜ ਜਲੰਧਰ ਕੈਂਟ ’ਚ 28ਵੀਂ ਵੁਸ਼ੂ ਚੈਂਪੀਅਨਸ਼ਿਪ ਡਿਸਟ੍ਰਿਕਟ (ਜ਼ਿਲ੍ਹਾ) ਮੁਕਾਬਲਿਆਂ ’ਚ ਗੋਲਡ ਮੈਡਲ , ਸਿਲਵਰ ਮੈਡਲ ਅਤੇ ਬਰੋਨਜ਼ ਮੈਡਲ ਜਿੱਤ ਕੇ ਓਵਰਆਲ ਟਰਾਫੀ ਵੀ ਝੋਲੀ ਪੁਆਉਣ ਦਾ ਮਾਣ ਹਾਸਿਲ ਕੀਤਾ। ਵਿਦਿਆਰਥੀਆਂ ਨੇ ਸਟੇਟ ਲੈਵਲ ਦੇ ਮੁਕਾਬਲਿਆਂ ਲਈ ਵੀ ਕੁਆਲੀਫਾਈ ਕੀਤਾ। ਟੀਮਾਂ ਦੀ ਅਗਵਾਈ ਸਕੂਲ ਦੇ ਸਪੋਰਟਸ ਅਧਿਆਪਕ ਹਰਪ੍ਰੀਤ ਕੌਰ ਨੇ ਕੀਤੀ ਸੀ। ਸਹਿਜਪ੍ਰੀਤ ਕੌਰ , ਮਨਜੋਤ ਕੌਰ , ਪਲਕ ,ਅਸ਼ਮੀਤ ਕੌਰ , ਸੁਖਮਨਪ੍ਰੀਤ ਕੌਰ ,ਪ੍ਰਭਲੀਨ ਕੌਰ , ਹਰਪ੍ਰੀਤ ਕੌਰ , ਐਸ਼ਲੀਨ ਕੌਰ , ਕਿਰਨਪ੍ਰੀਤ ਕੌਰ , ਅੰਸ਼ਪ੍ਰੀਤ ਕੌਰ , ਦਮਨਪ੍ਰੀਤ ਕੌਰ , ਸੁਨੈਨਾ, ਮਨਜੋਤ ਕੌਰ ,ਯਸ਼ਦੀਪ ਸਿੰਘ , ਨਿਤਿਨ , ਏਕਮਜੋਤ ਸਿੰਘ , ਯੁੱਧਵੀਰ ਸਿੰਘ , ਹਰਵਿੰਦਰ ਸਿੰਘ , ਏਕਮਵੀਰ ਸਿੰਘ , ਪ੍ਰਤਾਪ ਸਿੰਘ , ਕੁੰਵਰ ਸਿੰਘ ,ਹਰਜੋਤ ਸਿੰਘ ਅਤੇ ਸੁਖਰਾਜ ਸਿੰਘ ਨੇ ਗੋਲਡ ਮੈਡਲ , ਅਵਨੀਤ ਕੌਰ , ਓਂਕਾਰ ਸਿੰਘ , ਅਰਮਾਨਵੀਰ ਸਿੰਘ , ਧਨਵੀਰ ਸਿੰਘ , ਜਸਕਰਨ ਸਿੰਘ ਅਤੇ ਨਮਨ ਸਿੰਘ ਨੇ ਸਿਲਵਰ ਮੈਡਲ ਜਿੱਤਿਆ ਜਦ’ਕਿ ਜਗਰੂਪ ਕੌਰ , ਲਵਜੀਤ ਕੌਰ , ਸੀਰਤ ਕੌਰ , ਹਰਮਨਜੋਤ ਸਿੰਘ ,ਅਕਾਸ਼ਦੀਪ ਸਿੰਘ , ਅਭੀਜੋਤ ਸਿੰਘ , ਵੰਸ਼ਪ੍ਰੀਤ ਸਿੰਘ ਅਤੇ ਮਾਨਵੀਰ ਸਿੰਘ ਨੇ ਬਰੋਨਜ਼ ਮੈਡਲ ਹਾਸਲ ਕੀਤਾ। ਇਸ ਮੌਕੇ ਸਕੂਲ ਦੇ ਡਾਇਰੈਕਟਰ ਸੱਦਾਮ ਖਾਨ , ਡਿਪਟੀ ਡਾਇਰੈੱਕਟਰ ਸਰਗਮ ਥਿੰਦ, ਪ੍ਰਿੰਸੀਪਲ ਨੀਤੀਮਾ ਪੁਰੀ ਵੱਲੋਂ ਵਿਦਿਆਰਥੀਆਂ , ਸਪੋਰਟਸ ਅਧਿਆਪਕ , ਕੋਚ ਅਤੇ ਸਮੂਹ ਸਟਾਫ਼ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।