ਆਰਬੀ ਆਰਿਆ ਮਾਡਲ ਸਕੂਲ ਦੀ ਬੱਲੇ-ਬੱਲੇ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,
Publish Date: Wed, 13 May 2026 06:42 PM (IST)
Updated Date: Wed, 13 May 2026 06:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਰਬੀ ਆਰਿਆ ਮਾਡਲ ਹਾਈ ਸਕੂਲ, ਬਸਤੀ ਦਾਨਿਸ਼ਮੰਦਾਂ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ। ਸਕੂਲ ਦੀ ਵਿਦਿਆਰਥਣ ਰਿਤਿਕਾ ਨੇ 89.5 ਫ਼ੀਸਦੀ, ਦ੍ਰਿਸ਼ਟੀ ਨੇ 88 ਫ਼ੀਸਦੀ, ਖ਼ੁਸ਼ੀ ਨੇ 87.3 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ ’ਚ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਜੈਸਮੀਨ ਨੇ 86.9, ਜੈਸਿਕਾ ਨੇ 86.6, ਖ਼ੁਸ਼ੀ ਨੇ 85, ਪ੍ਰਿਅੰਕਾ ਨੇ 82.9, ਏਂਜਲ ਨੇ 82.4, ਕਨਿਕਾ ਨੇ 80.6 ਅਤੇ ਨੈਨਸੀ ਨੇ 80 ਫ਼ੀਸਦੀ ਅੰਕ ਹਾਸਲ ਕਰ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ। ਇਸ ਮੌਕੇ ਸਕੂਲ ਦੇ ਪ੍ਰਬੰਧਕ ਪੁਰਸ਼ੋਤਮ ਗੁਪਤਾ ਨੇ ਸਰਵਜੀਤ ਕੁੰਦੀ, ਰਮਨ ਗੁਪਤਾ, ਕੰਟਰੋਲਰ ਨੀਤਾ ਤੇ ਸਾਰੇ ਸਟਾਫ ਦੀ ਸ਼ਲਾਘਾ ਕਰਦਿਆਂ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।