ਏਡਜ਼ ਮਨੁੱਖੀ ਰੋਗ-ਪ੍ਰਤੀਰੋਧੀ ਪ੍ਰਣਾਲੀ ਦਾ ਰੋਗ : ਮਿਸ਼ਰਾ
ਆਮ ਆਦਮੀ ਕਲੀਨਿਕ ਅਲਾਵਲਪੁਰ ਵਿਖੇ ਜਾਗਰੂਕਤਾ ਸੈਸ਼ਨ ਕਰਵਾਇਆ
Publish Date: Thu, 18 Sep 2025 07:46 PM (IST)
Updated Date: Thu, 18 Sep 2025 07:47 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਆਮ ਆਦਮੀ ਕਲੀਨਿਕ ਅਲਾਵਲਪੁਰ ਵਿਖੇ ਵੀਰਵਾਰ ਨੂੰ ਜਾਗਰੂਕਤਾ ਸੈਸ਼ਨ ਕਰਵਾਇਆ। ਸੈਸ਼ਨ ’ਚ ਬੀਈਈ ਚੰਦਨ ਮਿਸ਼ਰਾ ਤੇ ਆਈਸੀਟੀਸੀ ਕੌਂਸਲਰ ਰਾਜਿੰਦਰ ਦਾਸ ਨੇ ਲੋਕਾਂ ਨੂੰ ਐੱਚਆਈਵੀ./ਏਡਜ਼ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਲੀਨਿਕ ਦੇ ਡਾ. ਰਾਜਿੰਦਰ ਗਿੱਲ ਤੇ ਹੋਰ ਸਟਾਫ ਮੈਂਬਰ ਮੌਜੂਦ ਸਨ। ਬੀਈਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਏਡਜ਼ ਮਨੁੱਖੀ ਰੋਗ-ਪ੍ਰਤੀਰੋਧੀ ਪ੍ਰਣਾਲੀ ਦਾ ਰੋਗ ਹੈ, ਜੋ ਐੱਚਆਈਵੀ ਮਨੁੱਖੀ ਪ੍ਰਤੀਰੋਧਤਾ ਘਾਟ ਵਾਇਰਸ ਰਾਹੀਂ ਫੈਲਦਾ ਹੈ। ਮੂਲ ਰੂਪ ’ਚ ਏਡਜ਼ ਅਸੁਰੱਖਿਅਤ ਸਰੀਰਕ ਸਬੰਧਾਂ, ਐੱਚਆਈਵੀ ਸੰਕ੍ਰਮਿਤ ਖੂਨ ਚੜ੍ਹਾਉਣ, ਐੱਚਆਈਵੀ ਲਾਗ ਵਾਲੀ ਸੂਈਆਂ ਦੀ ਵਰਤੋਂ ਤੇ ਐੱਚਆਈਵੀ ਪਾਜ਼ੀਟਿਵ ਗਰਭਵਤੀ ਤੋਂ ਉਸ ਦੇ ਗਰਭ ‘ਚ ਪਲ ਰਹੇ ਬੱਚੇ ’ਚ ਫੈਲਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਡੇਂਗੂ ਮੱਛਰ ਤੋਂ ਬਚਣ ਲਈ ਪਾਣੀ ਖੜ੍ਹਾ ਨਾ ਹੋਣ ਦੇਣ ਤੇ ਕਮਰੇ ’ਚੋਂ ਮੱਛਰ ਭਜਾਉ ਕੌਇਲ ਜਗਾ ਕੇ ਰੱਖਣ, ਪੂਰੀਆਂ ਬਾਂਹਾਂ ਦੇ ਕੱਪੜੇ ਪਾਉਣ ਤੇ ਮੱਛਰਦਾਨੀ ਦੀ ਵਰਤੋਂ ਕਰਨ ਬਾਰੇ ਕਿਹਾ।