ਮਲੇਰੀਆ ਖ਼ਿਲਾਫ਼ ਕੀਤਾ ਜਾਗਰੂਕ
ਅੱਪਰਾ ਵਿਖੇ ਮਲੇਰੀਆ ਬਿਮਾਰੀ ਤੋਂ ਜਾਗਰੂਕਤਾ ਕੈਂਪ ਲਗਾਇਆ
Publish Date: Tue, 05 May 2026 06:32 PM (IST)
Updated Date: Tue, 05 May 2026 06:32 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਸਿਵਲ ਸਰਜਨ ਜਲੰਧਰ ਤੇ ਐੱਸਐੱਮਓ ਡਾ. ਕਿਰਨ ਕੌਸ਼ਲ ਸੀਐੱਚਸੀ ਅੱਪਰਾ ਤੇ ਸਕੂਲ ਮੁਖੀ ਜਸਪਾਲ ਸੰਧੂ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਸੰਸਾਰ ਮਲੇਰੀਆ ਦਿਵਸ ਮਨਾਇਆ ਗਿਆ। ਡਾ. ਗੁਰਨੇਕ ਹੈਲਥ ਸੁਪਰਵਾਇਜਰ ਨੇ ਬੱਚਿਆਂ ਨੂੰ ਮਲੇਰੀਆ ਦੇ ਕਾਰਨ ਤੇ ਉਪਾਅ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਜਸਪਾਲ ਸੰਧੂ ਨੇ ਸਾਰੀ ਸਿਹਤ ਟੀਮ ਦਾ ਧੰਨਵਾਦ ਕੀਤਾ। ਅੱਜ ਦੇ ਸਮਾਗਮ ’ਚ ਰਾਜਬੀਰ ਕੌਰ, ਮਨਦੀਪ ਸਿੰਘ, ਸ਼ਰਨਜੀਤ ਸਿੰਘ, ਅਰਵਿੰਦਰ ਸਿੰਘ, ਰਮਨਦੀਪ ਕੌਰ ਕੈਂਥ, ਨੈਨਸੀ ਰਾਣੀ, ਨੀਰੂ ਬਾਲਾ, ਹਰਜੀਤ ਸਿੰਘ ਤੇ ਗੁਰਨਾਮ ਸਿੰਘ ਹਾਜਰ ਸਨ।