ਨੀਮਾ ਦੇ ਮਾਸਿਕ ਸੈਮੀਨਾਰ ’ਚ ਗੰਭੀਰ ਬਿਮਾਰੀਆਂ ਤੋਂ ਜਾਣੂ ਕਰਵਾਇਆ
ਨੀਮਾ ਦੇ ਮਾਸਿਕ ਸੈਮੀਨਾਰ ਵਿੱਚ ਗੰਭੀਰ ਬਿਮਾਰੀਆਂ ਤੋਂ ਜਾਣੂ ਕਰਵਾਇਆ
Publish Date: Sun, 10 May 2026 07:32 PM (IST)
Updated Date: Mon, 11 May 2026 04:12 AM (IST)

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਨੀਮਾ ਦਾ ਮਾਸਿਕ ਸੈਮੀਨਾਰ ਡਾ. ਐੱਸਪੀ ਡਾਲੀਆ ਦੀ ਪ੍ਰਧਾਨਗੀ ਹੇਠ ਹੋਇਆ। ਭਗਵਾਨ ਧਨਵੰਤਰੀ ਦੀ ਪੂਜਾ ਕਰਨ ਮਗਰੋਂ ਸਕੱਤਰ ਡਾ. ਰਾਜੀਵ ਧਵਨ ਨੇ ਨੀਮਾ ਮੈਂਬਰਾਂ ਦਾ ਸਵਾਗਤ ਕੀਤਾ। ਨੀਮਾ ਦੇ ਮੈਂਬਰਾਂ ਜਾਂ ਰਿਸ਼ਤੇਦਾਰਾਂ ਦੀ ਬੇਵਕਤੀ ਮੌਤ ਦੀ ਯਾਦ ’ਚ ਦੋ ਮਿੰਟ ਦਾ ਮੌਨ ਰੱਖਿਆ। ਇਸ ਤੋਂ ਬਾਅਦ ਪ੍ਰਮੁੱਖ ਗਾਇਨੀਕੋਲੋਜਿਸਟ, ਡਾ. ਗਗਨਜੋਤ ਕੌਰ ਨੇ ਗਰਭਵਤੀ ਔਰਤਾਂ ’ਚ ਹੋਣ ਵਾਲੀਆਂ ਸਮਸਿਆਵਾਂ ਵਿਚੋ ਹਾਈ ਰਿਸਕ ਪ੍ਰੈਗਨੈਂਸੀ ਬਾਰੇ ਗੱਲ ਕੀਤੀ, ਜੋ ਬੱਚੇ, ਮਾਂ ਜਾਂ ਦੋਵਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਜੋਖਮ ਦੇ ਕਾਰਕਾਂ ਵਿੱਚ ਸ਼ੂਗਰ, ਹਾਈ ਬਲੱਡ ਪ੍ਰੈਸ਼ਰ, ਗਰਭਪਾਤ ਦਾ ਇਤਿਹਾਸ, ਬਹੁਤ ਜ਼ਿਆਦਾ ਸੋਜ, ਬਹੁਤ ਜ਼ਿਆਦਾ ਉਲਟੀਆਂ ਜਾਂ ਦਸਤ ਅਤੇ ਖੂਨ ਵਹਿਣਾ ਸ਼ਾਮਲ ਹਨ। ਸਹੀ ਖੁਰਾਕ ਅਤੇ ਨਿਯਮਤ ਡਾਕਟਰ ਦੀ ਸਲਾਹ ਨਾਲ ਇਸਨੂੰ ਨੂੰ ਰੋਕਿਆ ਜਾ ਸਕਦਾ ਹੈ। ਇਸ ਤੋਂ ਬਾਅਦ ਸ਼ਹਿਰ ਦੇ ਪ੍ਰਮੁੱਖ ਕਾਰਡੀਓਲੋਜਿਸਟ ਡਾ. ਅਮਿਤ ਜੈਨ ਨੇ ਦੱਸਿਆ ਕਿ ਦਿਲ ਦੀ ਬਿਮਾਰੀ ਤੇਜ਼ੀ ਨਾਲ ਵਧ ਰਹੀ ਹੈ ਕਿਉਂਕਿ ਗਲਤ ਖਾਣ-ਪੀਣ ਦੀਆਂ ਆਦਤਾਂ, ਅਰਾਮਦਾਇਕ ਜੀਵਨ ਸ਼ੈਲੀ, ਸਮੇਂ ਸਿਰ ਇਲਾਜ ਨਾ ਕਰਵਾਉਣਾ ਅਤੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਵਰਗੇ ਕਾਰਕ ਸ਼ਾਮਿਲ ਹਨ l ਉਨ੍ਹਾਂ ਦੱਸਿਆ ਕਿ ਰੋਜਾਨਾ ਸੈਰ ਅਤੇ ਚੰਗੇ ਡਾਕਟਰ ਦੀ ਸਲਾਹ ਨਾਲ ਇਸ ਰੋਗ ਤੇ ਕਾਬੂ ਪਾਇਆ ਜਾ ਸਕਦਾ ਹੈ l ਇਸ ਤੋਂ ਬਾਅਦ ਦੋਵਾਂ ਮਾਹਿਰਾਂ ਨੇ ਨਿਮਾ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਮੁੱਖ ਬੁਲਾਰਿਆਂ ਨੂੰ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ l ਅੰਤ ’ਚ ਡਾ. ਐੱਸਪੀ ਡਾਲੀਆ ਨੇ ਨਵੇਂ ਅਤੇ ਸਾਰੇ ਨੀਮਾਂ ਮੈਂਬਰਾਂ ਦਾ ਦਿਲੋਂ ਧੰਨਵਾਦ ਕੀਤਾ। ਡਾ. ਰਾਜੀਵ ਧਵਨ ਨੇ ਸੈਸ਼ਨ ਦਾ ਸੰਚਾਲਨ ਵਧੀਆ ਢੰਗ ਨਾਲ ਕੀਤਾ। ਇਸ ਮੌਕੇ ਡਾ. ਅਨਿਲ ਨਾਗਰਥ, ਡਾ.ਅਮਨਪ੍ਰੀਤ ਸਿੰਘ, ਡਾ.ਕੇ ਐਸ ਰਾਣਾ, ਡਾ. ਆਈਪੀਐਸ ਸੇਠੀ, ਡਾ.ਵਿਪੁਲ ਕੱਕੜ, ਡਾ. ਦਿਨੇਸ਼ ਜੱਗੀ, ਡਾ. ਕਰਨਵੀਰ, ਡਾ. ਵਰੁਣ ਅਗਰਵਾਲ, ਡਾ. ਸੁਮਿਤ ਕਲਿਆਣ, ਡਾ.ਐਚਐਸ ਸੋਢੀ, ਡਾ. ਰੀਨਾ ਕੱਕੜ, ਡਾ. ਮੀਨਲ, ਡਾ. ਸੁਨੀਤਾ ਨਾਗਰਥ, ਡਾ.ਮੋਨਿਕਾ, ਡਾ. ਵਿਨੀਤਾ ਗੋਸਵਾਮੀ ਤੇ ਹੋਰ ਮੈਂਬਰ ਹਾਜ਼ਰ ਸਨ।