ਲੜਕੀ ਕੋਲੋਂ ਮੋਬਾਈਲ ਖੋਹ ਕੇ ਆਟੋ ਚਾਲਕ ਫਰਾਰ
ਮੁਟਿਆਰ ਕੋਲੋਂ ਮੋਬਾਈਲ ਖੋਹ ਕੇ ਆਟੋ ਚਾਲਕ ਫਰਾਰ
Publish Date: Tue, 16 Sep 2025 10:12 PM (IST)
Updated Date: Tue, 16 Sep 2025 10:14 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਥਾਣਾ ਇਕ ਅਧੀਨ ਆਉਂਦੇ ਖੇਤਰ ਡੀਏਵੀ ਕਾਲਜ ਨਜਦੀਕ ਸਥਿਤ ਨਹਿਰ ਨੇੜੇ ਪ੍ਰਵਾਸੀ ਲੜਕੀ ਕੋਲੋਂ ਆਟੋ ਚਾਲਕ ਮੋਬਾਈਲ ਖੋਹ ਕੇ ਫਰਾਰ ਹੋ ਗਿਆ। ਕਬੀਰ ਨਗਰ ਦੀ ਰਹਿਣ ਵਾਲੇ ਰਜਨੀ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ ’ਚ ਕੰਮ ਕਰਨ ਤੋਂ ਇਲਾਵਾ ਡੀਏਵੀ ਕਾਲਜ ਨਜ਼ਦੀਕ ਸਥਿਤ ਬਿਊਟੀ ਪਾਰਲਰ ’ਚ ਕੰਮ ਕਰਦੀ ਹੈ ਤੇ ਉਹ ਆਪਣੀ ਸਹੇਲੀ ਨਾਲ ਸਿਵਲ ਹਸਪਤਾਲ ਨੇੜੇ ਸਥਿਤ ਮੰਦਰ ’ਚ ਮੱਥਾ ਟੇਕ ਕੇ ਆਟੋ ’ਚ ਬੈਠ ਕੇ ਵਾਪਸ ਆ ਰਹੀ ਸੀ ਤਾਂ ਜਦੋਂ ਉਹ ਨਹਿਰ ’ਤੇ ਉਤਰੀ ਤਾਂ ਆਟੋ ਚਾਲਕ ਵੱਲੋਂ ਉਸ ਕੋਲੋਂ 60 ਰੁਪਏ ਦੀ ਮੰਗ ਕੀਤੀ ਗਈ ਤਾਂ ਉਸ ਨੇ 50 ਰੁਪਏ ਕਿਰਾਇਆ ਦਿੱਤਾ। ਇਸ ਤੋਂ ਵੱਧ ਉਸ ਕੋਲੋਂ ਪੈਸੇ ਨਾ ਹੋਣ ਕਰਕੇ ਆਟੋ ਚਾਲਕ ਬਹਿਸ ਪਿਆ। ਉਸ ਨੇ ਬਿਊਟੀ ਪਾਰਲਰ ਦੀ ਮਾਲਕਣ ਨਾਲ ਟੈਲੀਫੋਨ ’ਤੇ ਗੱਲ ਕਰਵਾਈ ਤਾਂ ਉਸ ਵੱਲੋਂ ਸਕੈਨਰ ਰਾਹੀਂ ਬਾਕੀ ਰਹਿੰਦੇ 10 ਰੁਪਏ ਭੁਗਤਾਨ ਕਰਨ ਲਈ ਕਿਹਾ ਗਿਆ ਤਾਂ ਆਟੋ ਚਾਲਕ ਵੱਲੋਂ ਸਕੈਨਰ ਨਾ ਹੋਣ ਦਾ ਕਹਿਣ ਤੇ ਉਸ ਵੱਲੋਂ ਨਜ਼ਦੀਕ ਕਿਸੇ ਕੋਲੋਂ ਸਕੈਨ ਕਰਵਾ ਕੇ ਨਕਦੀ ਲੈ ਕੇ ਉਸ ਨੂੰ ਦੇਣ ਲਈ ਕਿਹਾ ਤਾਂ ਇਸੇ ਦੌਰਾਨ ਆਟੋ ਚਾਲਕ ਆਟੋ ਦੀ ਰਫਤਾਰ ਤੇਜ਼ ਕਰ ਕੇ ਉਸ ਦਾ ਮੋਬਾਈਲ ਨਾਲ ਲੈ ਗਿਆ ਜਿਸ ਨੂੰ ਪ੍ਰਾਪਤ ਕਰਨ ਲਈ ਉਹ ਆਟੋ ਨਾਲ ਘਿਸੜਦੀ ਦੀ ਗਈ ਤੇ ਕੁਝ ਦੂਰੀ ’ਤੇ ਜਾ ਕੇ ਡਿੱਗ ਪਈ ਤੇ ਜ਼ਖ਼ਮੀ ਹੋ ਗਈ। ਉਸ ਵੱਲੋਂ ਆਲੇ-ਦੁਆਲੇ ਦੇ ਲੋਕਾਂ ਦੀ ਸਹਾਇਤਾ ਨਾਲ ਪੁਲਿਸ ਨੂੰ ਸੂਚਿਤ ਕੀਤਾ। ਇਸ ਉਪਰੰਤ ਮੌਕੇ ’ਤੇ ਏਸੀਪੀ ਉੱਤਰੀ ਸਮੇਤ ਥਾਣਾ ਮੁਖੀ ਤੇ ਪੁਲਿਸ ਮੁਲਾਜ਼ਮ ਪੁੱਜੇ। ਥਾਣਾ ਮੁਖੀ ਐੱਸਆਈ ਰਕੇਸ਼ ਕੁਮਾਰ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ ’ਤੇ ਆਟੋ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਮੋਬਾਈਲ ਰਾਹੀਂ ਆਟੋ ਚਾਲਕ ਦੀ ਲੋਕੇਸ਼ਨ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਗਈ ਆਟੋ ਚਾਲਕ ਵੱਲੋਂ ਮੋਬਾਈਲ ਫੋਨ ਸਵਿਚ ਆਫ ਕਰ ਦਿੱਤਾ ਗਿਆ।
---
ਦੇਰ ਸ਼ਾਮ ਮੁਟਿਆਰ ਨੂੰ ਆਟੋ ਚਾਲਕ ਨੇ ਕੀਤੀ ਕਾਲ
ਪੀੜਤ ਲੜਕੀ ਨੇ ਦੱਸਿਆ ਕਿ ਦੇਰ ਸ਼ਾਮ ਉਸ ਦੇ ਫੋਨ ਤੋਂ ਆਟੋ ਚਾਲਕ ਵੱਲੋਂ ਉਸ ਦੀ ਮਾਲਕਣ ਨੂੰ ਉਸ ਦੇ ਫੋਨ ਤੋਂ ਕਾਲ ਕੀਤੀ ਕਿ ਜੇ ਉਸ ਨੇ ਆਪਣਾ ਮੋਬਾਈਲ ਵਾਪਸ ਲੈਣਾ ਹੈ ਤਾਂ ਉਹ ਉਸ ਦੇ ਪੈਸੇ ਦੇਵੇ ਤੇ ਜੇਕਰ ਪੁਲਿਸ ਨੂੰ ਸੂਚਿਤ ਕੀਤਾ ਤਾਂ ਹਸ਼ਰ ਮਾੜਾ ਹੋਵੇਗਾ।