ਆਸਟ੍ਰੀਆ ਨੇ ਜਾਸੂਸੀ ਦੇ ਦੋਸ਼ ’ਚ ਤਿੰਨ ਰੂਸੀਆਂ ਨੂੰ ਕੱਢਿਆ
ਵਿਆਨਾ (ਏਪੀ) : ਆਸਟ੍ਰੀਆ
Publish Date: Mon, 04 May 2026 07:13 PM (IST)
Updated Date: Mon, 04 May 2026 07:14 PM (IST)
ਵਿਆਨਾ (ਏਪੀ) : ਆਸਟ੍ਰੀਆ ਨੇ ਰੂਸੀ ਡਿਪਲੋਮੈਟਿਕ ਭਵਨਾਂ ’ਤੇ ਲੱਗੇ ਐਂਟੀਨਾ ਦੀ ਵਰਤੋਂ ਕਰਕੇ ਜਾਸੂਸੀ ਕਰਨ ਦੇ ਸ਼ੱਕ ’ਚ ਰੂਸੀ ਦੂਤਘਰ ਦੇ ਤਿੰਨ ਕਰਮਚਾਰੀਆਂ ਨੂੰ ਕੱਢ ਦਿੱਤਾ ਹੈ। ਵਿਦੇਸ਼ ਮੰਤਰਾਲਾ ਨੇ ਸੋਮਵਾਰ ਨੂੰ ਦੱਸਿਆ ਕਿ ਆਸਟ੍ਰੀਆਈ ਅਧਿਕਾਰੀਆਂ ਨੂੰ ਸ਼ੱਕ ਹੈ ਕਿ ਤਿੰਨੋ ਡਿਪਲੋਮੈਟ ਵਿਆਨਾ ’ਚ ਰੂਸੀ ਦੂਤਘਰ ਤੇ ਡੋਨੌਸਟਾਡ ਜ਼ਿਲ੍ਹੇ ’ਚ ਇਕ ਡਿਪਲੋਮੈਟਿਕ ਕੰਪਲੈਕਸ ਦੀ ਛੱਤਾਂ ’ਤੇ ਲੱਗੇ ਐਂਟੀਨਾ ਦੀ ਵਰਤੋਂ ਕਰਕੇ ਜਾਸੂਸੀ ਗਤੀਵਿਧੀਆਂ ’ਚ ਸ਼ਾਮਲ ਸਨ। ਓਆਰਐੱਫ ਦੀ ਰਿਪੋਰਟ ਅਨੁਸਾਰ ਇਨ੍ਹਾਂ ਸੰਸਥਾਨਾਂ ਦੀ ਮਦਦ ਨਾਲ ਰੂਸ ਵਿਆਨਾ ਸਥਿਤ ਕੌਮਾਂਤਰੀ ਸੰਗਠਨਾਂ ਵੱਲੋਂ ਉੱਪਗ੍ਰਹਿ ਇੰਟਰਨੈੱਟ ਰਾਹੀਂ ਭੇਜੇ ਗਏ ਡਾਟਾ ਨੂੰ ਇੰਟਰਸੈਪਟ ਕਰ ਸਕਦਾ ਸੀ। ਆਸਟ੍ਰੀਆ ਕਈ ਸੰਯੁਕਤ ਰਾਸ਼ਟਰ ਏਜੰਸੀਆਂ ਦੀ ਮੇਜ਼ਬਾਨੀ ਕਰਦਾ ਹੈ, ਜਿਨ੍ਹਾਂ ’ਚ ਕੌਮਾਂਤਰੀ ਪ੍ਰਮਾਣੂ ਊਰਜਾ ਏਜੰਸੀ, ਪੈਟ੍ਰੋਲੀਅਮ ਬਰਾਮਦਕਾਰ ਦੇਸ਼ਾਂ ਦਾ ਸੰਗਠਨ ਤੇ ਯੂਰਪ ’ਚ ਸੁਰੱਖਿਆ ਤੇ ਸਹਿਯੋਗ ਸੰਗਠਨ ਸ਼ਾਮਲ ਹਨ।