ਐਥਲੈਟਿਕ ਸੈਂਟਰ ਮਲਸੀਆਂ ਦੇ ਖਿਡਾਰੀਆਂ ਨੇ ਜਿੱਤੇ ਮੈਡਲ
ਜ਼ਿਲ੍ਹਾ ਐਥਲੈਟਿਕ ਚੈਂਪੀਅਨਸ਼ਿਪ ਵਿਚ ਐਥਲੈਟਿਕ ਸੈਂਟਰ ਮਲਸੀਆਂ ਦੇ ਐਥਲੀਟਾਂ ਨੇ ਜਿੱਤੇ ਮੈਡਲ
Publish Date: Tue, 12 May 2026 06:33 PM (IST)
Updated Date: Tue, 12 May 2026 06:36 PM (IST)

ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਵੱਲੋਂ ਸਪੋਰਟਸ ਕਾਲਜ ਜਲੰਧਰ ਵਿਖੇ ਕਰਵਾਈ ਗਈ ਅਥਲੈਟਿਕ ਚੈਂਪੀਅਨਸ਼ਿਪ ਵਿਚ ਅਥਲੈਟਿਕਸ ਸੈਂਟਰ ਮਲਸੀਆਂ ਦੇ ਐਥਲੀਟਾਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਮੈਡਲ ਜਿੱਤ ਕੇ ਸੈਂਟਰ ਦਾ ਨਾਮ ਰੋਸ਼ਨ ਕੀਤਾ। ਅੰਡਰ-14 ਮੁਕਾਬਲੇ ਵਿਚ ਏਕਮ ਘਾਰੂ ਨੇ ਲੰਮੀ ਛਾਲ ਵਿਚ ਗੋਲਡ ਮੈਡਲ ਅਤੇ ਵੋਰਟੈਕਸ ਥ੍ਰੋ ਵਿਚ ਕਾਂਸੇ ਦਾ ਮੈਡਲ ਹਾਸਲ ਕਰਕੇ ਅੰਡਰ-14 ਮੁਕਾਬਲਿਆਂ ਚੋਂ ਬੈਸਟ ਐਥਲੀਟ ਦਾ ਖ਼ਿਤਾਬ ਹਾਸਲ ਕੀਤਾ। ਇਸ ਤੋਂ ਇਲਾਵਾ ਇਸ ਵਰਗ ਵਿਚ ਯੋਗਾ ਸਿੰਘ ਨੇ 60 ਮੀਟਰ ਦੌੜ ਵਿਚ ਸਿਲਵਰ ਮੈਡਲ, ਪ੍ਰਭਜੋਬਨ ਸਿੰਘ ਨੇ 60 ਮੀਟਰ ਦੌੜ ਵਿਚ ਕਾਂਸੇ ਦਾ ਮੈਡਲ ਤੇ ਲੰਮੀ ਛਾਲ ਚ ਸਿਲਵਰ ਮੈਡਲ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ-12 ਮੁਕਾਬਲਿਆਂ ਵਿਚ ਸੈਂਟਰ ਦੇ ਐਥਲੀਟਾਂ ਅਮਰਿੰਦਰ ਸਿੰਘ ਹੁੰਦਲ ਨੇ ਵੋਰਟੈਕਸ ਥ੍ਰੋ ਵਿਚ ਸਿਲਵਰ ਮੈਡਲ, ਪ੍ਰਭਜੋਤ ਸਿੰਘ ਨੇ ਕਾਂਸੇ ਦਾ ਮੈਡਲ ਹਾਸਲ ਕੀਤਾ। ਮੈਡਲ ਜਿੱਤਣ ਉਪਰੰਤ ਪਿੰਡ ਪਹੁੰਚਣ ਤੇ ਕੋਚ ਨਗਿੰਦਰ ਸਿੰਘ ਨਕੋਦਰ, ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆਂ, ਬਲਕਾਰ ਸਿੰਘ ਪੂੰਨੀ ਲੈਕਚਰਾਰ ਅਤੇ ਹੋਰਨਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਮਨਜਿੰਦਰ ਸਿੰਘ ਡੀ.ਪੀ.ਈ., ਰਾਜਨ ਸੱਭਰਵਾਲ, ਅਥਲੈਟਿਕ ਕੋਚ ਰਾਕੇਸ਼ ਕੁਮਾਰ, ਮਿਲਨਪ੍ਰੀਤ ਸਿੰਘ, ਵਿਜੇ ਤੇਜੀ, ਤਰਸੇਮ ਸਿੰਘ, ਸਾਬੀ ਪਹਿਲਵਾਨ, ਸੋਨੂ ਪਹਿਲਵਾਨ, ਸੁਖਜਿੰਦਰ ਪਾਲ ਸਿੰਘ, ਸੁਖਦੇਵ ਸਿੰਘ, ਬਿੱਕਰ ਸਿੰਘ ਆਦਿ ਹਾਜ਼ਰ ਸਨ।