ਅਸਮਿਤਾ ਖੇਲੋ ਇੰਡੀਆ ਫੁਟਬਾਲ ਲੀਗ ’ਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ
ਅਸਮਿਤਾ ਖੇਲੋ ਇੰਡੀਆ ਫੁਟਬਾਲ ਅੰਡਰ-16 ਸਿਟੀ ਲੀਗ 2025-26 ਕਰਵਾਈ, ਖਿਡਾਰੀਆਂ ਨੇ ਦਿਖਾਇਆ ਸ਼ਾਨਦਾਰ ਖੇਡ ਪ੍ਰਦਰਸ਼ਨ
Publish Date: Thu, 30 Apr 2026 10:17 PM (IST)
Updated Date: Thu, 30 Apr 2026 10:19 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਜੀਐੱਸਐੱਸ ਸਕੂਲ ਸਮਰਾਏ, ਜੰਡਿਆਲਾ ’ਚ ਅਸਮਿਤਾ ਖੇਲੋ ਇੰਡੀਆ ਫੁਟਬਾਲ ਅੰਡਰ-16 ਸਿਟੀ ਲੀਗ 2025-26 ਕਰਵਾਈ, ਜਿਸ ’ਚ ਵੱਖ-ਵੱਖ ਸਕੂਲਾਂ ਤੇ ਅਕੈਡਮੀਆਂ ਦੀਆਂ ਕੁੱਲ 8 ਟੀਮਾਂ ਨੇ ਹਿੱਸਾ ਲਿਆ। ਲੀਗ ਦੇ ਪਹਿਲੇ ਮੈਚ ’ਚ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਧਨੀ ਪਿੰਡ ਤੇ ਅਮਰਦੀਪ ਪਬਲਿਕ ਸਕੂਲ ਸਮਰਾਏ ਵਿਚਕਾਰ ਮੁਕਾਬਲਾ ਹੋਇਆ, ਜਿਸ ’ਚ ਅਮਰਦੀਪ ਪਬਲਿਕ ਸਕੂਲ ਨੇ 2-0 ਨਾਲ ਜਿੱਤ ਦਰਜ ਕੀਤੀ। ਦੂਜੇ ਮੈਚ ’ਚ ਮੇਅਰ ਵਰਲਡ ਸਕੂਲ ਤੇ ਲੀਡਰ ਫੁੱਟਬਾਲ ਕਲੱਬ ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ, ਜਿਸ ’ਚ ਲੀਡਰ ਫੁੱਟਬਾਲ ਕਲੱਬ ਨੇ 3-0 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੰਜਾਬ ਐਗਰੋ ਦੇ ਚੇਅਰਮੈਨ ਮੰਗਲ ਸਿੰਘ ਬਾਸੀ ਸ਼ਾਮਲ ਹੋਏ। ਉਨ੍ਹਾਂ ਨੇ ਆਪਣੇ ਸੰਬੋਧਨ ’ਚ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਤੇ ਉਨ੍ਹਾਂ ਨੂੰ ਖੇਡਾਂ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਸਮਰਾਏ ਜੰਡਿਆਲਾ ਫੁੱਟਬਾਲ ਕਲੱਬ ਦੇ ਪ੍ਰਧਾਨ, ਪੰਚਾਇਤ ਮੈਂਬਰ ਬਲਕਾਰ ਸਿੰਘ, ਹਰਮੇਸ਼ ਲਾਲ, ਡੀਪੀ ਮਾਸਟਰ ਮਦਨ ਲਾਲ, ਡਾ. ਅਮਰਜੀਤ ਸਿੰਘ ਤੇ ਫੁੱਟਬਾਲ ਕੋਚ ਸੁਖਵੀਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।