ਸੀ.ਐਚ.ਸੀ ਕਾਲਾ ਬੱਕਰਾ ਵਿਖੇ ਮਨਾਇਆ ਗਿਆ 'ਆਸ਼ਾ ਦਿਵਸ', ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਵਰਕਰਾਂ ਦਾ ਸਨਮਾਨ
ਆਸ਼ਾ ਦਿਵਸ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ਼ ਬਲਜੀਤ ਸਿੰਘ ਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਸ਼ਾ ਵਰਕਰਾਂ ਸਿਹਤ ਵਿਭਾਗ ਦਾ ਇਕ ਮਹੱਤਵਪੂਰਨ ਅੰਗ ਹੈ। ਆਸ਼ਾ ਵਰਕਰਾਂ ਦਾ ਜ਼ਮੀਨੀ ਪੱਧਰ ਤੇ ਆਮ ਲੋਕਾਂ ਨਾਲ ਸਿੱਧਾ ਸੰਪਰਕ ਹੈ। ਸਿਹਤ ਵਿਭਾਗ ਵੱਲੋਂ ਵੱਖ ਵੱਖ ਸਿਹਤ ਪ੍ਰੋਗਰਾਮਾਂ ਨੂੰ ਪਿੰਡ ਪੱਧਰ ਤੇ ਲਾਗੂ ਕਰਵਾਉਣ ਵਿੱਚ ਵੀ ਉਸਦਾ ਬਹੁਤ ਯੋਗਦਾਨ ਹੈ।
Publish Date: Mon, 27 Apr 2026 12:52 PM (IST)
Updated Date: Mon, 27 Apr 2026 12:59 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਸਿਵਲ ਸਰਜਨ ਜਲੰਧਰ ਡਾ਼ ਰਾਜੇਸ਼ ਗਰਗ ਦੇ ਹੁਕਮਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ਼ ਬਲਜੀਤ ਸਿੰਘ ਪਾਲ ਦੀ ਅਗਵਾਈ ਤਹਿਤ "ਆਸ਼ਾ ਦਿਵਸ" ਸੀ.ਐਚ.ਸੀ ਕਾਲਾ ਬੱਕਰਾ ਹਸਪਤਾਲ਼ ਵਿੱਖੇ ਮਨਾਇਆ ਗਿਆ। ਇਸ ਮੌਕੇ ਬਲਾਕ ਮਾਸ ਮੀਡੀਆ ਅਫ਼ਸਰ ਮਾਨਵ ਸ਼ਰਮਾ, ਬਲਾਕ ਅਕਾਊਂਟੈਂਟ ਗਗਨ ਗੁੱਪਤਾ, ਹੈਲਥ ਸੁਪਰਵਾਈਜ਼ਰ ਸੁਰਿੰਦਰ ਕੌਰ, ਬਲਾਕ ਆਂਕੜਾ ਅਸਿਸਟੈਂਟ ਮਨੀਸ਼ ਕੁਮਾਰ, ਸਮੂਹ ਆਸ਼ਾ ਵਰਕਰਾਂ ਅਤੇ ਆਸ਼ਾ ਫੇਸਿਲੀਟੇਟਰ ਤੋਂ ਇਲਾਵਾ ਹਸਪਤਾਲ਼ ਸਟਾਫ਼ ਹਾਜ਼ਰ ਸਨ।
ਆਸ਼ਾ ਦਿਵਸ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ਼ ਬਲਜੀਤ ਸਿੰਘ ਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਆਸ਼ਾ ਵਰਕਰਾਂ ਸਿਹਤ ਵਿਭਾਗ ਦਾ ਇਕ ਮਹੱਤਵਪੂਰਨ ਅੰਗ ਹੈ। ਆਸ਼ਾ ਵਰਕਰਾਂ ਦਾ ਜ਼ਮੀਨੀ ਪੱਧਰ ਤੇ ਆਮ ਲੋਕਾਂ ਨਾਲ ਸਿੱਧਾ ਸੰਪਰਕ ਹੈ। ਸਿਹਤ ਵਿਭਾਗ ਵੱਲੋਂ ਵੱਖ ਵੱਖ ਸਿਹਤ ਪ੍ਰੋਗਰਾਮਾਂ ਨੂੰ ਪਿੰਡ ਪੱਧਰ ਤੇ ਲਾਗੂ ਕਰਵਾਉਣ ਵਿੱਚ ਵੀ ਉਸਦਾ ਬਹੁਤ ਯੋਗਦਾਨ ਹੈ। ਉਸਦੇ ਯੋਗਦਾਨ ਨੂੰ ਦੇਖਦੇ ਹੋਏ ਹੀ 27 ਅਪ੍ਰੈਲ ਨੂੰ " ਆਸ਼ਾ ਦਿਵਸ " ਦੇ ਤੌਰ ਤੇ ਮਨਾਉਦੇ ਹੋਏ ਉਨ੍ਹਾਂ ਨੂੰ ਉਤਸ਼ਾਹਤ ਕਰਨ ਦੇ ਮੰਤਵ ਨਾਲ ਸਲਾਨਾ ਕਾਰਗੁਜ਼ਾਰੀ ਨੂੰ ਦੇਖਦੇ ਹੋਏ ਸੱਭ ਤੋਂ ਵੱਧ ਕੰਮ ਕਰਨ ਵਾਲੀਆਂ ਆਸ਼ਾ ਵਰਕਰਾਂ ਨੂੰ ਸਨਮਾਨਤ ਕੀਤਾ ਗਿਆ।
ਆਸ਼ਾ ਦਿਵਸ ਦੌਰਾਨ ਪਹਿਲਾਂ ਸਥਾਨ ਨੀਨਾ ਕੁਮਾਰੀ, ਦੂਜਾ ਸਥਾਨ ਜਸਵਿੰਦਰ ਕੌਰ ( ਆਯੁਸ਼ਮਾਨ ਅਰੋਗਿਆ ਕੇਂਦਰ ਪਿੰਡ ਮੋਗਾ) ਅਤੇ ਤੀਜਾ ਸਥਾਨ ਨਿਰਮਲ ਕੌਰ (ਆਯੁਸ਼ਮਾਨ ਅਰੋਗਿਆ ਕੇਂਦਰ ਕਿੰਗਰਾ ਚੌ-ਵਾਲਾ ) ਨੇ ਹਾਸਲ ਕੀਤਾ। ਇਨ੍ਹਾਂ ਦੇ ਵਧੀਆ ਕੰਮ ਲਈ ਇਹਨਾਂ ਨੂੰ ਸਨਮਾਨ ਚਿੰਨ ਨਾਲ ਸਨਮਾਨਤ ਕੀਤਾ ਗਿਆ। ਉਨ੍ਹਾਂ ਸਮੂਹ ਆਸ਼ਾ ਵਰਕਰਾਂ ਨੂੰ ਅੱਜ ਦੇ ਇਸ ਦਿਨ ਦੀ ਮੁਬਾਰਕਬਾਦ ਦਿੱਤੀ ਅਤੇ ਸੰਜੀਦਗੀ ਨਾਲ ਆਪਣੇ ਕੰਮ ਨੂੰ ਕਰਨ ਲਈ ਪ੍ਰੇਰਿਤ ਕੀਤਾ।