ਸੀਐੱਚਸੀ ’ਚ ਆਸ਼ਾ ਦਿਵਸ ਮਨਾਇਆ
ਸੀਐੱਚਸੀ ਕਾਲਾ ਬੱਕਰਾ ’ਚ ਆਸ਼ਾ ਦਿਵਸ ਮਨਾਇਆ, ਆਸ਼ਾ ਵਰਕਰਾਂ ਦਾ ਕੀਤਾ ਸਨਮਾਨ
Publish Date: Mon, 27 Apr 2026 06:30 PM (IST)
Updated Date: Mon, 27 Apr 2026 06:34 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ ਕਿਸ਼ਨਗੜ੍ਹ : ਸੀਐੱਚਸੀ ਕਾਲਾ ਬੱਕਰਾ ਹਸਪਤਾਲ ’ਚ ਆਸ਼ਾ ਦਿਵਸ ਮਨਾਇਆ ਗਿਆ। ਇਸ ਮੌਕੇ ਬਲਾਕ ਮਾਸ ਮੀਡੀਆ ਅਫ਼ਸਰ ਮਾਨਵ ਸ਼ਰਮਾ, ਬਲਾਕ ਅਕਾਊਂਟੈਂਟ ਗਗਨ ਗੁੱਪਤਾ, ਹੈਲਥ ਸੁਪਰਵਾਈਜ਼ਰ ਸੁਰਿੰਦਰ ਕੌਰ, ਬਲਾਕ ਆਂਕੜਾ ਅਸਿਸਟੈਂਟ ਮਨੀਸ਼ ਕੁਮਾਰ, ਸਮੂਹ ਆਸ਼ਾ ਵਰਕਰਾਂ, ਆਸ਼ਾ ਫੈਸਿਲੀਟੇਟਰਾਂ ਤੇ ਹਸਪਤਾਲ ਸਟਾਫ਼ ਨੇ ਹਾਜ਼ਰੀ ਭਰੀ। ਸਮਾਗਮ ਦੌਰਾਨ ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਜੀਤ ਸਿੰਘ ਪਾਲ ਨੇ ਕਿਹਾ ਕਿ ਆਸ਼ਾ ਵਰਕਰ ਸਿਹਤ ਵਿਭਾਗ ਦਾ ਅਹਿਮ ਹਿੱਸਾ ਹਨ। ਉਨ੍ਹਾਂ ਦਾ ਜ਼ਮੀਨੀ ਪੱਧਰ ’ਤੇ ਲੋਕਾਂ ਨਾਲ ਸਿੱਧਾ ਸੰਪਰਕ ਹੁੰਦਾ ਹੈ ਤੇ ਵੱਖ-ਵੱਖ ਸਿਹਤ ਯੋਜਨਾਵਾਂ ਨੂੰ ਪਿੰਡਾਂ ਤੱਕ ਪਹੁੰਚਾਉਣ ’ਚ ਉਨਾਂ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਦੱਸਿਆ ਕਿ ਆਸ਼ਾ ਵਰਕਰਾਂ ਦੇ ਯੋਗਦਾਨ ਨੂੰ ਸਲਾਮ ਕਰਦੇ ਹੋਏ ਹਰ ਸਾਲ 27 ਅਪ੍ਰੈਲ ਨੂੰ ਆਸ਼ਾ ਦਿਵਸ ਮਨਾਇਆ ਜਾਂਦਾ ਹੈ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਸਾਲਾਨਾ ਕਾਰਗੁਜ਼ਾਰੀ ਦੇ ਆਧਾਰ ’ਤੇ ਸਰਵੋਤਮ ਕੰਮ ਕਰਨ ਵਾਲੀਆਂ ਵਰਕਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਇਸ ਮੌਕੇ ਪਹਿਲਾ ਸਥਾਨ ਨੀਨਾ ਕੁਮਾਰੀ ਨੇ ਹਾਸਲ ਕੀਤਾ, ਦੂਜਾ ਸਥਾਨ ਜਸਵਿੰਦਰ ਕੌਰ ਆਯੂਸ਼ਮਾਨ ਅਰੋਗਿਆ ਕੇਂਦਰ ਪਿੰਡ ਮੋਗਾ ਤੇ ਤੀਜਾ ਸਥਾਨ ਨਿਰਮਲ ਕੌਰ ਆਯੂਸ਼ਮਾਨ ਅਰੋਗਿਆ ਕੇਂਦਰ ਕਿੰਗਰਾ ਚੌ-ਵਾਲਾ ਨੂੰ ਮਿਲਿਆ। ਉਨ੍ਹਾਂ ਨੂੰ ਸ਼ਾਨਦਾਰ ਕੰਮ ਲਈ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ ਗਿਆ। ਇਸ ਮੌਕੇ ਸਮੂਹ ਆਸ਼ਾ ਵਰਕਰਾਂ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਨੂੰ ਭਵਿੱਖ ’ਚ ਵੀ ਇਮਾਨਦਾਰੀ ਤੇ ਲਗਨ ਨਾਲ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਗਿਆ।