ਚੋਣਾਂ ਦਾ ਐਲਾਨ ਹੁੰਦੇ ਹੀ ਲੋਹੀਆਂ ’ਚ ਹਲਚਲ
ਚੋਣਾਂ ਦਾ ਐਲਾਨ ਹੁੰਦੇ ਹੀ ਲੋਹੀਆਂ ਦੇ ਸਿਆਸੀ ਪਾਣੀਆਂ ’ਚ ਹਲਚਲ
Publish Date: Thu, 14 May 2026 08:02 PM (IST)
Updated Date: Thu, 14 May 2026 08:03 PM (IST)

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਨਗਰ ਪੰਚਾਇਤ ਦੀਆਂ ਚੋਣਾਂ ਦਾ ਐਲਾਨ ਹੋਣ ਦੀ ਦੇਰ ਸੀ ਕਿ ਸਿਆਸੀ ਲੋਕਾਂ ਵੱਲੋਂ ਜਿੱਥੇ ਵੋਟਰਾਂ ਨੂੰ ਆਪਣੀ ਪਾਰਟੀ ਵੱਲ ਖਿੱਚਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਚੋਣਾਂ ਲੜਨ ਦੇ ਉਤਸੁਕ ਅਤੇ ਸਮੱਰਥ ਉਮੀਦਵਾਰਾਂ ਦੀ ਚੋਣ ਕਰਨ ਲਈ ਯੋਗ ਉਮੀਦਵਾਰਾਂ ਦੀ ਚੋਣ ਕਰਨ ਲਈ ਜਿਵੇਂ ਦਿਨ ਰਾਤ ਇਕ ਕੀਤਾ ਜਾ ਰਿਹਾ ਹੈ। ਇਸੇ ਕਵਾਇਦ ਕਾਰਨ ਸਥਾਨਕ ਨਗਰ ਪੰਚਾਇਤ ਲਈ ਕੌਂਸਲਰ ਵਜੋਂ ਚੋਣ ਲੜਨ ਦੇ ਇੱਛੁਕ ਲੋਕਾਂ ਨੂੰ ਪਾਰਟੀ ਵਿਚ ਸ਼ਾਮਲ ਕਰਨ ਦੇ ਨਾਲ-ਨਾਲ ਪਾਰਟੀ ਵੱਲੋਂ ਟਿਕਟ ਦੇ ਕੇ ਨਿਵਾਜਿਆ ਵੀ ਜਾ ਰਿਹਾ ਹੈ। ਮੌਜੂਦਾ ਚੋਣਾਂ ਵਿਚ ਐੱਮਐੱਲਏ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਹਰ ਰੋਜ਼ ਨਗਰ ਵਿਚ ਹਾਜ਼ਰੀ ਭਰੀ ਜਾ ਰਹੀ ਹੈ। ਬੀਤੇ ਕੱਲ੍ਹ ਚਰਨ ਦਾਸ ਆਜ਼ਾਦ ਆਪਣੇ ਸਮਰਥਕਾਂ ਸਮੇਤ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ। ਇਸੇ ਤਰ੍ਹਾਂ ਸਨੇਹ ਲਤਾ, ਸੁਭਾਸ਼ ਚੰਦਰ ਸੱਦੀ, ਅਜੈ ਗੁਪਤਾ, ਰਾਹੁਲ ਗੁਪਤਾ, ਮਿੰਟਾ ਗੁਪਤਾ ਸਮੇਤ ਕਈ ਹੋਰ ਗੁਪਤਾ ਵੱਲੋਂ ਵੀ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਗਿਆ ਹੈ। ਪਾਰਟੀ ਵਿਚ ਸ਼ਾਮਲ ਹੋਣ ਵਾਲਿਆਂ ਨੂੰ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਸਨਮਾਨਿਤ ਕੀਤਾ ਗਿਆ। ਮੌਕੇ ਜਗਜੀਤ ਸਿੰਘ ਸੈਂਹਬੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਲੋਹੀਆਂ, ਰਛਪਾਲ ਸਿੰਘ ਰਿੰਕੂ, ਅਮਨ ਜੱਸਲ, ਬਲਦੇਵ ਸਿੰਘ, ਗੁਰਜੀਤ ਸਿੰਘ ਕੰਗ, ਗੁਰਬੀਰ ਸਿੰਘ ਕੰਗ, ਸੋਨੂੰ ਕੰਗ ਪੀ ਏ, ਬਲਕਾਰ ਸਿੰਘ, ਸੁਭਾਸ਼ ਚੰਦਰ ਸੱਦੀ, ਪਵਨ ਕੁਮਾਰ, ਅਜੈ ਗੁਪਤਾ ਤੇ ਰੇਣੂ ਗੁਪਤਾ ਵੀ ਮੌਜੂਦ ਸਨ।