ਮੈਰਿਟ ’ਚ ਆਈ ਅਰਚਨਾ ਬਣਨਾ ਚਾਹੁੰਦੀ ਹੈ ਕੰਪਿਊਟਰ ਸਾਇੰਸ ਇੰਜੀਨੀਅਰ
ਮੈਰਿਟ ’ਚ ਆਈ ਅਰਚਨਾ ਬਣਨਾ ਚਾਹੁੰਦੀ ਹੈ ਕੰਪਿਊਟਰ ਸਾਇੰਸ ਇੰਜੀਨੀਅਰ
Publish Date: Tue, 12 May 2026 07:01 PM (IST)
Updated Date: Tue, 12 May 2026 07:03 PM (IST)
-ਸੂਬੇ ’ਚੋਂ ਦਸਵਾਂ ਰੈਂਕ ਹਾਸਲ ਕਰਕੇ ਕੀਤਾ ਨਾਂ ਰੋਸ਼ਨ
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਜਮਾਤ ਦੇ ਨਤੀਜਿਆਂ ’ਚ ਕੇਪੀਐੱਸ ਬਾਲ ਭਾਰਤੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਰਚਨਾ ਨੇ ਸੂਬੇ ਭਰ ’ਚੋਂ 635/650 ਅੰਕ ਹਾਸਲ ਕਰਕੇ 10ਵਾਂ ਰੈਂਕ ਹਾਸਿਲ ਕਰਕੇ ਕਾਬਲੀਅਤ ਦਾ ਲੋਹਾ ਮਨਵਾਇਆ। ਅਰਚਨਾ ਦੀ ਇਸ ਵੱਡੀ ਪ੍ਰਾਪਤੀ ਨਾਲ ਪੂਰੇ ਪਰਿਵਾਰ, ਸਕੂਲ ਤੇ ਪਿੰਡ ਉੱਗੀ ’ਚ ਖੁਸ਼ੀ ਦਾ ਮਾਹੌਲ ਹੈ।
ਪਰਿਵਾਰ ਖੁਸ਼ੀ ’ਚ ਖੀਵਾ : ਪਿਤਾ ਸਤਬਿੰਦਰ ਸਿੰਘ ਤੇ ਮਾਤਾ ਰੀਨਾ ਨੇ ਧੀ ਦੀ ਸਫ਼ਲਤਾ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਅਰਚਨਾ ਬਚਪਨ ਤੋਂ ਹੀ ਪੜ੍ਹਾਈ ਵਿੱਚ ਬਹੁਤ ਮਿਹਨਤੀ ਰਹੀ ਹੈ। ਉਸ ਨੇ ਬਿਨਾਂ ਕਿਸੇ ਬਾਹਰੀ ਦਬਾਅ ਦੇ ਪੂਰਾ ਧਿਆਨ ਪੜ੍ਹਾਈ 'ਤੇ ਕੇਂਦਰਿਤ ਰੱਖਿਆ। ਅਰਚਨਾ ਦੇ ਪਿਤਾ ਨੇ ਕਿਹਾ, "ਸਾਡੀ ਧੀ ਨੇ ਅੱਜ ਸਾਡਾ ਸਿਰ ਫ਼ਖ਼ਰ ਨਾਲ ਉੱਚਾ ਕਰ ਦਿੱਤਾ ਹੈ।
ਟੈਕਨਾਲੋਜੀ ਦੀ ਦੁਨੀਆ ’ਚ ਪਾਉਣਾ ਚਾਹੁੰਦੀ ਹੈ ਪੈਰ : ਆਪਣੇ ਭਵਿੱਖ ਦੇ ਟੀਚਿਆਂ ਬਾਰੇ ਗੱਲ ਕਰਦਿਆਂ ਅਰਚਨਾ ਨੇ ਦੱਸਿਆ ਕਿ ਉਸ ਦੀ ਦਿਲਚਸਪੀ ਸ਼ੁਰੂ ਤੋਂ ਹੀ ਤਕਨੀਕ ਅਤੇ ਕੰਪਿਊਟਰ ਵਿੱਚ ਰਹੀ ਹੈ। ਉਸ ਨੇ ਕਿਹਾ ਉਸ ਦਾ ਮੁੱਖ ਟੀਚਾ ਹੁਣ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕਰਨਾ ਹੈ। ਉਹ ਨਵੀਂ ਤਕਨਾਲੋਜੀ ਸਿੱਖ ਕੇ ਦੇਸ਼ ਦੀ ਤਰੱਕੀ ’ਚ ਯੋਗਦਾਨ ਪਾਉਣਾ ਚਾਹੁੰਦੀ ਹਾਂ। ਬਾਲ ਭਾਰਤੀ ਸਕੂਲ ਦੀ ਮੈਨੇਜਮੈਂਟ ਅਰਚਨਾ ਤੇ ਉਸ ਦੇ ਪਰਿਵਾਰ ਨੂੰ ਇਸ ਮਾਣਮੱਤੀ ਪ੍ਰਾਪਤੀ ਲਈ ਸ਼ੁਭਕਾਮਨਾਵਾਂ ਦਿੰਦੇ ਹੋਏ ਉਸਦੇ ਸੁਨਹਿਰੇ ਭਵਿੱਖ ਦੀ ਕਾਮਨਾ ਕਰਦੀ ਹੈ।