ਬਾਲ ਭਾਰਤੀ ਸਕੂਲ ਦਾ ਮਾਣ ਵਧਾਇਆ
ਬਾਲ ਭਾਰਤੀ ਸਕੂਲ ਦੀਆਂ ਅਰਚਨਾ ਅਤੇ ਮਾਨਵ ਜੋਤ ਨੇ ਮੈਰਿਟ ਵਿੱਚ ਦਸਵਾਂ ਤੇ ਬਾਰਵਾਂ ਰੈਂਕ ਕੀਤਾ ਹਾਸਲ
Publish Date: Mon, 11 May 2026 09:03 PM (IST)
Updated Date: Mon, 11 May 2026 09:06 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਨਕੋਦਰ ਕਪੂਰਥਲਾ ਮੁੱਖ ਮਾਰਗ ’ਤੇ ਸਥਿਤ ਕੇਪੀਐੱਸ ਬਾਲ ਭਾਰਤੀ ਸੀਨੀਅਰ ਸੈਕੈਂਡਰੀ ਸਕੂਲ ਦੀਆਂ ਦੋ ਵਿਦਿਆਰਥਣਾਂ ਨੇ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚੋਂ ਮੈਰਿਟ ਵਿੱਚ ਆ ਕੇ ਆਪਣਾ, ਆਪਣੇ ਮਾਪਿਆਂ ਦਾ ਤੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ। ਇਸ ਸਬੰਧੀ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਸਕੂਲ ਦੇ ਪ੍ਰਧਾਨ ਸੰਜੇ ਸਾਹੀ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਜਮਾਤ ਦੇ ਐਲਾਨੇ ਗਏ ਨਤੀਜੇ ਅਨੁਸਾਰ ਕੇਪੀਐੱਸ ਬਾਲ ਭਾਰਤੀ ਸਕੂਲ ਦੀਆਂ ਦੋ ਵਿਦਿਆਰਥਣਾਂ ਅਰਚਨਾ ਨੇ 650 ਅੰਕਾਂ ਵਿੱਚੋਂ 635 ਅੰਕ ਲੈ ਕੇ 97.69% ਅੰਕਾਂ ਨਾਲ ਮੈਰਿਟ ਵਿੱਚ ਥਾਂ ਬਣਾਉਂਦੇ ਹੋਏ ਪੰਜਾਬ ਵਿੱਚੋਂ 12ਵਾਂ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਹੀ ਮਾਨਵ ਜੋਤ ਕੌਰ ਨੇ 650 ਚੋਂ 633 97.3% ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ 12ਵਾਂ ਸਥਾਨ ਹਾਸਲ ਕਰਕੇ ਆਪਣੇ ਮਾਤਾ ਪਿਤਾ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ। ਸਕੂਲ ਮੈਨੇਜਮੈਂਟ ਵੱਲੋਂ ਪ੍ਰਧਾਨ ਸੰਜੇ ਸਾਹੀ, ਪ੍ਰਿੰਸੀਪਲ ਸ਼੍ਰੀਮਤੀ ਪ੍ਰਵੀਨ ਛਾਬੜਾ ਤੇ ਸਮੂਹ ਸਟਾਫ ਵੱਲੋਂ ਇਨ੍ਹਾਂ ਦੋਨਾਂ ਹੀ ਹੋਣਹਾਰ ਵਿਦਿਆਰਥਣਾਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਮੁਬਾਰਕਬਾਦ ਦਿੱਤੀ ਗਈ ਤੇ ਉਨ੍ਹਾਂ ਦਾ ਸਕੂਲ ਮੈਨਜਮੈਂਟ ਵੱਲੋਂ ਮੂੰਹ ਮਿੱਠਾ ਕਰਵਾਇਆ ਗਿਆ।