ਆਪੀ ਚੈਰੀਟੇਬਲ ਹਸਪਤਾਲ ਨੇ ਮਨਾਇਆ ਸਥਾਪਨਾ ਦਿਵਸ
ਆਪੀ ਚੈਰੀਟੇਬਲ ਹਸਪਤਾਲ ਨੇ ਮਨਾਇਆ 36ਵਾਂ ਸਥਾਪਨਾ ਦਿਵਸ
Publish Date: Fri, 01 May 2026 07:39 PM (IST)
Updated Date: Fri, 01 May 2026 07:41 PM (IST)
ਵਰਿੰਦਰ ਲਵਲੀ, ਪੰਜਾਬੀ ਜਾਗਰਣ, ਕਰਤਾਰਪੁਰ : ਆਪੀ ਚੈਰੀਟੇਬਲ ਹਸਪਤਾਲ ਕਰਤਾਰਪੁਰ ਦਾ 36ਵਾਂ ਸਥਾਪਨਾ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਸਵੇਰੇ ਹਵਨ ਯੱਗ ਕੀਤਾ ਗਿਆ ਉਪਰੰਤ ਕਰਵਾਏ ਸਮਾਗਮ ਦੌਰਾਨ ਆਪੀ ਟਰੱਸਟ ਦੀ ਸਕੱਤਰ ਸੁਮਨ ਲਤਾ ਕਲਹਣ ਵੱਲੋਂ ਆਪਣੇ ਸੰਬੋਧਨ ਰਾਹੀਂ ਬੀਤੇ 35 ਵਰ੍ਹਿਆਂ ਦੇ ਕਾਰਜਕਾਲ ਦੌਰਾਨ ਹਸਪਤਾਲ ਦੀਆਂ ਪ੍ਰਾਪਤੀਆਂ ਸਬੰਧੀ ਕੀਤੇ ਕੰਮਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ ਤੇ ਕੇਕ ਵੀ ਕੱਟਿਆ ਗਿਆ। ਇਸ ਮੌਕੇ ਸਮੂਹ ਸਟਾਫ ਤੇ ਪਤਵੰਤਿਆਂ ਨੂੰ ਗਿਫਟ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਟਰੱਸਟ ਦੀ ਸਕੱਤਰ ਸੁਮਨ ਲਤਾ ਕਲਣ, ਪ੍ਰਧਾਨ ਵਿਮਲ ਜੈਨ, ਸਤੀਸ਼ ਗੁਪਤਾ, ਜੱਸੀ ਬ੍ਰਿਗੇਡੀਅਰ ਮਨਜੀਤ ਸਿੰਘ, ਡਾ. ਪੰਕਜ ਮੱਲਣ, ਡਾ.ਵਿਨੋਦ ਬੱਗਾ, ਡਾ. ਮੋਹਿਤ ਭਾਰਦਵਾਜ, ਡਾ.ਨੀਰਜ ਕੁਮਾਰ, ਡਾ. ਅਮਨਦੀਪ, ਰਜਨੀ ਲਾਂਭਾ, ਸਰਬਜੀਤ ਕੌਰ, ਸੋਢੀ ਸਿੰਘ, ਗਾਇਕ ਦਲਵਿੰਦਰ ਦਿਆਲਪੁਰੀ ਆਦ ਸਟਾਫ ਮੌਜੂਦ ਸੀ।