ਸਾਲਾਨਾ ਉਰਸ ਤੇ ਛਿੰਝ ਮੇਲਾ 26 ਨੂੰ
ਸਾਲਾਨਾ ਊਰਸ ਤੇ ਵਿਸ਼ਾਲ ਛਿੰਝ ਮੇਲਾ ਪਿੰਡ ਜਾਗੋ ਸੰਘਾ ਸਿੱਧਮ ਮੁਤਸਦੀ 26 ਜੂਨ ਨੂੰ
Publish Date: Sat, 22 Jun 2024 07:23 PM (IST)
Updated Date: Sat, 22 Jun 2024 07:24 PM (IST)
ਸਾਲਾਨਾ ਉਰਸ ਤੇ ਛਿੰਝ ਮੇਲਾ 26 ਨੂੰ
ਗੁਰਦੀਪ ਸਿੰਘ ਲਾਲੀ, ਨੂਰਮਹਿਲ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਖੀ ਸਰਵਰ ਪੀਰ ਲੱਖ ਦਾਤਾ ਜੀ ਦੇ ਸਾਲਾਨਾ ਉਰਸ ਤੇ ਛਿੰਝ ਮੇਲਾ ਪਿੰਡ ਜਾਗੋ ਸੰਘਾ ਸਿੱਧਮ ਮੁਤਸਦੀ (ਤਾਲ ਵਾਲੇ) ਨੇੜੇ ਨੂਰਮਹਿਲ (ਜਲੰਧਰ) ਵਿਖੇ ਸਵ. ਭਾਈ ਦਰਸ਼ਨ ਸਿੰਘ ਸੰਸੋਏ ਬੀਬੀ ਕ੍ਰਿਸ਼ਨਾ ਕੌਰ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਮਿਤੀ 26 ਜੂਨ ਨੂੰ ਮਨਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਤਰਸੇਮ ਸਿੰਘ ਸੰਸੋਏ ਤੇ ਸਿੱਧਮ ਦਵਾਖਾਨਾ ਤੇ ਆਸਟਰੋ ਰਿਸਰਚ ਸੈਂਟਰ ਦੇ ਸੰਚਾਲਕ ਡਾ. ਵਿਜੇ ਕੁਮਾਰ ਸਿੱਧਮ ਨੇ ਦਿੰਦਿਆਂ ਦੱਸਿਆ ਕਿ ਸਵੇਰੇ ਚਾਦਰਾਂ ਤੇ ਝੰਡੇ (ਨਿਸ਼ਾਨ ਸਾਹਿਬ) ਚੜ੍ਹਾਉਣ ਤੋਂ ਬਾਅਦ ਮਿਸ ਆਲੀਆ ਤੇ ਗੁਰਦਿੱਤਾ ਨੱਕਾਲ ਪਾਰਟੀ ਫਨ ਦਾ ਮੁਜ਼ਾਹਰਾ ਕਰਨਗੇ। ਛਿੰਝ ਮੇਲੇ ਦੇ ਪਿੜ ’ਚ ਪਹਿਲੇ ਪਟਕੇ ਦੀ ਕੁਸ਼ਤੀ ਜੱਸਾ ਪੱਟੀ, ਨਵਨੀਤ ਦਿੱਲੀ (81000 ਵੱਲੋਂ ਤਰਲੋਚਨ ਸਿੰਘ), ਦੂਜੇ ਪਟਕੇ ਦੀ ਕੁਸ਼ਤੀ ਹਰਮਨ ਆਲਮਗੀਰ-ਛੋਟਾ ਜੱਸਾ (51000 ਵੱਲੋਂ ਸਰਦਾਰ ਪ੍ਰੀਤਮ ਸਿੰਘ ਸਾਬਕਾ ਸਰਪੰਚ ਜਾਗੋ ਸੰਘਾ), ਤੀਜੇ ਪਟਕੇ ਦੀ ਕੁਸ਼ਤੀ ਜੱਸਾ ਆਲਮਗੀਰ-ਚੁੰਮਾ ਸ਼ਾਹਕੋਟ (31000 ਵੱਲੋਂ ਜਸਵੰਤ ਸਿੰਘ), ਚੌਥੀ ਪਟਕੇ ਦੀ ਕੁਸ਼ਤੀ ਜਗਰੂਪ ਸ਼ੰਕਰ-ਅੰਕੁਸ਼ ਹਰਿਆਣਾ (31000 ਵੱਲੋਂ ਗੁਰਮੇਜ਼ ਸਿੰਘ ਗੇਜਾ ਕੱਬਡੀ ਖਿਡਾਰੀ) ਵਿਚਾਲੇ ਹੋਣਗੇ। ਇਸ ਤੋਂ ਇਲਾਵਾ ਹੋਰ ਵੀ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ। ਡਾ. ਸਿੱਧਮ ਨੇ ਅੱਗੇ ਦੱਸਿਆ ਕਿ ਬਾਬਾ ਜੀ ਦਾ ਲੰਗਰ ਅਟੁੱਟ ਵਰਤੇਗਾ। ਸਿਰਫ਼ ਸੱਦੇ ਗਏ ਪਹਿਲਵਾਨ ਹੀ ਕੁਸ਼ਤੀ ਮੁਕਾਬਲਿਆਂ ’ਚ ਖੇਡਣਗੇ। ਇਸ ਮੌਕੇ ਸੰਤ ਮਹਾਪੁਰਸ਼ ਤੇ ਉੱਚ ਕੋਟੀ ਸ਼ਖ਼ਸੀਅਤਾਂ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀਆਂ ਭਰਨਗੀਆਂ।