ਸਪੋਰਟਸ ਅਕੈਡਮੀ ਪਾਸਲਾ ਨੇ ਵੰਡੇ ਇਨਾਮ
ਸੋਹਣ ਸਿੰਘ ਛੋ਼ਕਰ ਐਜੂਕੇਸ਼ਨਲ ਤੇ ਸਪੋਰਟਸ ਅਕੈਡਮੀ ਪਾਸਲਾ ਵੱਲੋਂ ਕਰਵਾਇਆ ਸਾਲਾਨਾ ਇਨਾਮ ਵੰਡ ਸਮਾਰੋਹ
Publish Date: Thu, 18 Sep 2025 07:06 PM (IST)
Updated Date: Thu, 18 Sep 2025 07:05 PM (IST)
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਸੋਹਣ ਸਿੰਘ ਛੋਕਰ ਐਜੂਕੇਸ਼ਨਲ ਤੇ ਸਪੋਰਟਸ ਅਕੈਡਮੀ ਪਾਸਲਾ ਵੱਲੋਂ ਸਾਲਾਨਾ ਇਨਾਮ ਵੰਡ ਸਮਾਗਮ ਯੂਥ ਫੁਟਬਾਲ ਕਲੱਬ ਜਨਰੇਸ਼ਨ ਅਮੇਜ਼ਿੰਗ ਕਮਿਊਨਿਟੀ ਕਲੱਬ ਰੁੜਕਾਂ ’ਚ ਕਰਵਾਇਆ ਗਿਆ, ਜਿਸ ’ਚ 150 ਦੇ ਬੱਚਿਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ’ਚ ਸੰਤੋਖ ਸਿੰਘ ਛੋਕਰ ਯੂਕੇ ਤੇ ਉਨ੍ਹਾਂ ਦੀ ਪਤਨੀ ਰਣਜੀਤ ਕੌਰ ਛੋਕਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਬੱਚਿਆਂ ਤੇ ਵਾਈਐੱਫਸੀ ਦੇ ਸਟਾਫ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਇਸ ਤੋਂ ਉਪਰੰਤ ਬੱਚਿਆਂ ਵੱਲੋਂ ਕਈ ਤਰ੍ਹਾਂ ਦੀਆਂ ਸੱਭਿਆਚਾਰਕ ਸਰਗਰਮੀਆਂ ਪੇਸ਼ ਕੀਤੀਆਂ ਗਈਆਂ। ਇਸ ਦੌਰਾਨ ਸੋਹਣ ਸਿੰਘ ਵੱਲੋਂ ਆਏ ਬੱਚਿਆਂ ਨਾਲ ਵਿਚਾਰ ਸਾਂਝੇ ਕੀਤੇ ਗਏ ਤੇ ਉਨ੍ਹਾਂ ਨੇ ਬੱਚਿਆਂ ਨੂੰ ਭਵਿੱਖ ’ਚ ਹੋਰ ਮਿਹਨਤ ਕਰ ਕੇ ਚੰਗਾ ਨਾਮ ਖੱਟਣ ਲਈ ਹੱਲਾਸ਼ੇਰੀ ਦਿੱਤੀ। ਇਸ ਬਾਅਦ ਸੋਹਣ ਸਿੰਘ, ਰਣਜੀਤ ਕੌਰ ਤੇ ਉਨ੍ਹਾਂ ਨਾਲ ਕਲੱਬ ਦੇ ਪ੍ਰਧਾਨ ਗੁਰ ਮੰਗਲ ਦਾਸ ਤੇ ਕੁਲਵਿੰਦਰ ਸਿੰਘ ਵੱਲੋਂ ਪੜ੍ਹਾਈ ’ਚ ਚੰਗੀਆਂ ਪੁਜ਼ੀਸ਼ਨ ਲੈ ਕੇ ਪਾਸ ਹੋਏ ਬੱਚਿਆਂ ਤੇ ਖੇਡ ਸਰਗਰਮੀਆਂ ’ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਅੰਤ ’ਚ ਕਲੱਬ ਦੇ ਪ੍ਰਧਾਨ ਗੁਰਮੰਗਲ ਦਾਸ ਵੱਲੋਂ ਸੋਹਣ ਸਿੰਘ ਛੋਕਰ ਤੇ ਰਣਜੀਤ ਕੌਰ ਛੋਕਰ ਦਾ ਧੰਨਵਾਦ ਕੀਤਾ ਗਿਆ।