ਸਰਕਾਰੀ ਮਿਡਲ ਸਕੂਲ ਇੱਟਾਂ ਬੱਧੀ ’ਚ ਵੰਡੇ ਇਨਾਮ
ਸਰਕਾਰੀ ਮਿਡਲ ਸਕੂਲ ਇੱਟਾਂ ਬੱਧੀ ’ਚ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ
Publish Date: Thu, 14 May 2026 07:22 PM (IST)
Updated Date: Thu, 14 May 2026 07:24 PM (IST)

ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਸਰਕਾਰੀ ਮਿਡਲ ਸਕੂਲ ਇੱਟਾਂ ਬੱਧੀ, ਬਲਾਕ ਭੋਗਪੁਰ, ਜ਼ਿਲ੍ਹਾ ਜਲੰਧਰ ’ਚ ਸੈਸ਼ਨ 2025-26 ਦੌਰਾਨ ਛੇਵੀਂ ਤੋਂ ਅੱਠਵੀਂ ਜਮਾਤ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਬਲਾਕ ਭੋਗਪੁਰ ਦੇ ਬੀਐੱਨਓ-ਕਮ-ਪ੍ਰਿੰਸੀਪਲ ਸੁਰਿੰਦਰ ਕੁਮਾਰ ਰਾਣਾ ਸਨ, ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਗ੍ਰਾਮ ਪੰਚਾਇਤ ਇੱਟਾਂ ਬੱਧੀ ਦੀ ਸਰਪੰਚ ਬਰਜਿੰਦਰ ਕੌਰ ਅਤੇ ਕੁਲਵਿੰਦਰ ਸਿੰਘ ਹਾਜ਼ਰ ਹੋਏ। ਮਹਿਮਾਨਾਂ ਵੱਲੋਂ ਛੇਵੀਂ ਤੋਂ ਅੱਠਵੀਂ ਜਮਾਤ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਹਾਜ਼ਰੀਨ ਦਾ ਮਨ ਮੋਹ ਲਿਆ। ਇਸ ਮੌਕੇ ਬੀ.ਐੱਨ.ਓ. ਸੁਰਿੰਦਰ ਕੁਮਾਰ ਰਾਣਾ ਨੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਕੇ ਵਧੀਆ ਅੰਕ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਮਾਪਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਲ ਰਹੀਆਂ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਧਾਉਣ ਲਈ ਲਗਾਤਾਰ ਯਤਨਸ਼ੀਲ ਰਹਿਣ ਦਾ ਸੰਦੇਸ਼ ਵੀ ਦਿੱਤਾ। ਅਖੀਰ ’ਚ ਗ੍ਰਾਮ ਪੰਚਾਇਤ ਇੱਟਾਂ ਬੱਧੀ ਦੀ ਸਰਪੰਚ, ਸਕੂਲ ਇੰਚਾਰਜ ਦੀਕਸ਼ਤ ਕੁਮਾਰ, ਸਮੂਹ ਸਟਾਫ ਤੇ ਐੱਸਐੱਮਸੀ ਚੇਅਰਪਰਸਨ ਰੇਖਾ ਰਾਣੀ ਵੱਲੋਂ ਬੀਐੱਨਓ ਤੇ ਹੋਰ ਪੁੱਜੇ ਅਧਿਆਪਕਾਂ ਤੇ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਲੈਕਚਰਾਰ ਨਲਿਨੀ ਸਿੱਕਾ, ਪੂਨਮ ਦੱਤਾ, ਧੀਰਜ ਕਲਸੀ, ਸ਼ਾਂਤੀ ਦੇਵੀ, ਜਸਵੰਤ ਸਿੰਘ, ਮੁਕੰਦ ਪ੍ਰਕਾਸ਼, ਮਨਜੀਤ ਸਿੰਘ, ਸਤਨਾਮ ਸਿੰਘ, ਪਰਮਜੀਤ ਸਿੰਘ, ਹੈੱਡ ਟੀਚਰ ਰਾਜਵਿੰਦਰ ਕੌਰ, ਨੀਲਮ ਦੇਵੀ ਤੇ ਸਕੂਲ ਦੀਆਂ ਕੁੱਕਾਂ ਨੂੰ ਵੀ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ’ਚ ਸਕੂਲ ਇੰਚਾਰਜ ਦੀਕਸ਼ਤ ਕੁਮਾਰ ਵੱਲੋਂ ਸਮਾਗਮ ਨੂੰ ਸਫਲ ਤੇ ਯਾਦਗਾਰ ਬਣਾਉਣ ਲਈ ਸਭ ਦਾ ਧੰਨਵਾਦ ਕੀਤਾ ਗਿਆ।