ਗੋਤ ਸੁਮਨ ਜਠੇਰਿਆਂ ਦਾ ਜੋੜ ਮੇਲਾ 17 ਨੂੰ
ਗੋਤ ਸੁਮਨ ਜਠੇਰਿਆਂ ਦਾ ਸਲਾਨਾ ਜੋੜ ਮੇਲਾ 17 ਮਈ ਨੂੰ ਲਸਾੜਾ ’ਚ
Publish Date: Wed, 29 Apr 2026 06:28 PM (IST)
Updated Date: Wed, 29 Apr 2026 06:31 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗੁਰਾਇਆ : ਗੋਤ ਸੁਮਨ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ 17 ਮਈ ਨੂੰ ਪਿੰਡ ਲਸਾੜਾ ਵਿਖੇ ਜਠੇਰਿਆਂ ਦੇ ਸਥਾਨ ’ਤੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਪ੍ਰਬੰਧਕ ਕਮੇਟੀ ਵੱਲੋਂ ਧਾਰਮਿਕ ਅਸਥਾਨ ’ਤੇ ਵਿਸ਼ੇਸ਼ ਮੀਟਿੰਗ ਕਰਕੇ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਮੇਲੇ ਬਾਰੇ ਜਾਣਕਾਰੀ ਦਿੰਦੇ ਹੋਏ ਕਸ਼ਮੀਰ ਸਿੰਘ ਸੁਮਨ, ਦੇਸ਼ ਰਾਜ ਢੰਡਾ, ਬਿੰਦਰ ਸੁਮਨ ਤੇ ਸਦਾ ਰਾਮ ਨੇ ਦੱਸਿਆ ਕਿ ਇਹ ਮੇਲਾ ਬਾਬਾ ਗੋਰੀਆ ਤੇ ਮਾਤਾ ਜਿੰਦਾ ਦੀ ਯਾਦ ’ਚ ਹਰ ਸਾਲ ਮਨਾਇਆ ਜਾਂਦਾ ਹੈ। ਇਸ ਵਾਰ ਵੀ ਸਮੂਹ ਪ੍ਰਬੰਧਕ ਕਮੇਟੀ ਤੇ ਸੁਮਨ ਪਰਿਵਾਰ ਦੇ ਮੈਂਬਰਾਂ ਦੇ ਸਹਿਯੋਗ ਨਾਲ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਗੋਲਡ ਮੈਡਲਿਸਟ ਮਿਸ਼ਨਰੀ ਗਾਇਕਾ ਪ੍ਰੀਆ ਬੰਗਾ ਸਮੇਤ ਹੋਰ ਕਲਾਕਾਰਾਂ ਵੱਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਇਸ ਮੌਕੇ ਸੰਗਤਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ, ਚਾਹ-ਪਕੋੜੇ ਤੇ ਗੁਰੂ ਕਾ ਲੰਗਰ ਵੀ ਲਗਾਤਾਰ ਚੱਲੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਦਾਨੀ ਸੰਗਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।