ਮਜ਼ਦੂਰ ਦਿਹਾੜਾ ਸਾਂਝੇ ਤੌਰ 'ਤੇ ਮਨਾਉਣ ਦਾ ਐਲਾਨ
ਮਜ਼ਦੂਰ ਦਿਹਾੜਾ ਸਾਂਝੇ ਤੌਰ 'ਤੇ ਮਨਾਉਣ ਦਾ ਐਲਾਨ
Publish Date: Sun, 26 Apr 2026 07:16 PM (IST)
Updated Date: Mon, 27 Apr 2026 04:17 AM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮਜ਼ਦੂਰ ਜੱਥੇਬੰਦੀਆਂ ਦੀਆਂ ਵੱਖ-ਵੱਖ ਜੱਥੇਬੰਦੀਆਂ ਦੀ ਮੀਟਿੰਗ ਕਾਮਰੇਡ ਨਿਰਮਲ ਸਿੰਘ ਸਹੋਤਾ ਮਲਸੀਆਂ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਮਤਾ ਪਾਸ ਕੀਤਾ ਗਿਆ ਕਿ ਸ਼ਿਕਾਗੋ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਮਜ਼ਦੂਰ ਦਿਵਸ ਨੂੰ ਸਾਂਝੇ ਤੌਰ ’ਤੇ ਬੱਸ ਸਟੈਂਡ ਸ਼ਾਹਕੋਟ ਵਿਖੇ 1 ਮਈ ਨੂੰ ਮਨਾਇਆ ਜਾਵੇਗਾ। ਮੀਟਿੰਗ ’ਚ ਵਰਿੰਦਰ ਸਿੰਘ ਕਾਲਾ ਕੁਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ, ਛਿੰਦਰ ਪਾਲ ਸਹੋਤਾ ਸੰਚਾਲਕ ਕ੍ਰਾਂਤੀਕਾਰੀ ਬਹੁਜਨ ਕਿਰਤੀ ਸੰਘ, ਮੱਖਣ ਸਿੰਘ ਕੁਲ ਹਿੰਦ ਮਜ਼ਦੂਰ ਸਭਾ ਜ਼ਿਲ੍ਹਾ ਪ੍ਰਧਾਨ, ਬੀਬੀ ਗੁਰਬਖ਼ਸ਼ ਕੌਰ ਜ਼ਿਲ੍ਹਾ ਆਗੂ ਪੇਂਡੂ ਮਜ਼ਦੂਰ ਯੂਨੀਅਨ, ਤਾਰਾ ਸਿੰਘ ਥੰਮੂਵਾਲ ਜ਼ਿਲ੍ਹਾ ਆਗੂ, ਵਿਜੈ ਕੁਮਾਰ ਮੀਂਏਵਾਲ, ਜਗੀਰ ਸਿੰਘ ਕੋਟਲੀ ਗਾਜਰਾਂ ਦਿਹਾਤੀ ਮਜ਼ਦੂਰ ਸਭਾ ਆਦਿ ਹਾਜ਼ਰ ਸਨ। ਸਾਰੇ ਆਗੂਆਂ ਨੇ ਮਜ਼ਦੂਰਾਂ ਨੂੰ ਇਸ ਸਮਾਗਮ ’ਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਹੈ।