ਅੱਪਰਾ ’ਚ ਭਜਨ ਸੰਧਿਆ ਅੱਜ
ਅੱਪਰਾ ਵਿਖੇ ਇਕ ਸ਼ਾਮ ਸ਼ਨੀ ਦੇਵ ਕੇ ਨਾਮ ਭਜਨ ਸੰਧਿਆ ਅੱਜ
Publish Date: Fri, 15 May 2026 08:03 PM (IST)
Updated Date: Fri, 15 May 2026 08:06 PM (IST)
ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਅੱਪਰਾ ’ਚ ਮੰਡੀ ਰੋਡ ਵਿਖੇ ਸਥਿਤ ਸੰਕਟ ਮੋਚਨ ਸ੍ਰੀ ਸ਼ਨੀ ਮੰਦਰ ਵਿਚ ਇਕ ਸ਼ਾਮ ਸ਼ਨੀ ਦੇਵ ਜੀ ਦੇ ਨਾਮ ਭਜਨ ਸੰਧਿਆ 16 ਮਈ ਰਾਤ ਨੂੰ ਮੁੱਖ ਸੇਵਾਦਾਰ ਪੰਡਿਤ ਕਿਸ਼ੋਰ ਕੁਮਾਰ ਸ਼ਾਸ਼ਤਰੀ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਹੈ। ਇਸ ਮੌਕੇ ਗੁਰੂ ਮਾਂ ਸਵਰਨ ਦੇਵਾ ਯੂਕੇ ਤੇ ਛੋਟੇ ਮਾਤਾ ਸੀਤੇ ਮਾਤਾ ਯੂਕੇ ਮੁੱਖ ਮਹਿਮਾਨ ਦੇ ਤੌਰ ’ਤੇ ਹਾਜ਼ਰ ਹੋਣਗੇ। ਇਸ ਮੌਕੇ ਪੰਜਾਬੀ ਗਾਇਕ ਇਲਾਹੀ ਜੌਹਲ ਤੇ ਆਰਿਫ਼ ਖਾਨ ਭਜਨਾਂ ਦਾ ਗੁਣਗਾਨ ਕਰਨਗੇ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਮਿਸਟਰ ਕੇ ਟੀ ਅੱਪਰਾ ਬਾਖੂਬੀ ਨਿਭਾਉਣਗੇ।