ਅੰਮ੍ਰਿਤ ਸੰਚਾਰ ਕਰਵਾਇਆ
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਕਰਵਾਇਆ
Publish Date: Tue, 21 Apr 2026 07:05 PM (IST)
Updated Date: Tue, 21 Apr 2026 07:07 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਤਿਲਕ ਨਗਰ ਛਾਉਣੀ ਨਿਹੰਗ ਸਿੰਘਾਂ ਤਰਨਾ ਦਲ, ਮੁਖੀ ਜਥੇਦਾਰ ਬਾਬਾ ਗੁਰਚਰਨ ਸਿੰਘ ਮਹਾਕਾਲ ਦੀ ਸਰਪਰਸਤੀ ਹੇਠ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਅੰਮ੍ਰਿਤ ਸੰਚਾਰ ਕਰਵਾਇਆ ਗਿਆ, ਜਿਸ ’ਚ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਸਿੰਘ ਤੇ ਸਿੰਘਣੀਆਂ ਨੇ ਖੰਡੇ ਬਾਟੇ ਦੀ ਪਾਹੁਲ ਛਕੀ ਤੇ ਗੁਰੂ ਵਾਲੇ ਬਣੇ ਉਪਰੰਤ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਗੁਰਮੀਤ ਸਿੰਘ ਸ਼ਾਂਤ ਤੇ ਭਾਈ ਸੁਖਵਿੰਦਰ ਸਿੰਘ ਮਲੋਟ ਦੇ ਜਥਿਆਂ ਵੱਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ। ਇਸ ਮੌਕੇ ਹਰਜਿੰਦਰ ਸਿੰਘ ਜਿੰਦਾ, ਜਥੇਦਾਰ ਭੁਪਿੰਦਰ ਸਿੰਘ, ਜਤਿੰਦਰ ਪਾਲ ਸਿੰਘ ਮਝੈਲ, ਬਲਦੇਵ ਸਿੰਘ, ਜਸਵੰਤ ਸਿੰਘ ਸੁਭਾਨਾ, ਮਹਾਕਾਲ ਭਜਨ ਸਿੰਘ, ਮਹਾਕਾਲ ਹਰਮਨ ਸਿੰਘ, ਮਹਾਕਾਲ ਵੀਰਪ੍ਰਤਾਪ ਸਿੰਘ, ਮਹਾਕਾਲ ਹਰਕਮਲ ਸਿੰਘ, ਜੱਸਾ ਸਿੰਘ ਰਾਮਗੜੀਆ ਮਿਸਲ ਦੇ ਆਗੂ ਬਲਜੀਤ ਸਿੰਘ, ਸਿੰਘ ਸਭਾਵਾਂ ਵੱਲੋਂ ਗੁਰਿੰਦਰ ਪਾਲ ਸਿੰਘ ਮਝੈਲ, ਅਮਨਪ੍ਰੀਤ ਸਿੰਘ, ਪ੍ਰਤਾਪ ਸਿੰਘ ਆਦਿ ਹਾਜ਼ਰ ਸਨ।