ਗਲਤ ਵਾਹਨ ਨੰਬਰ ਦੇ ਕੇ ਟੈਂਡਰ ਲੈਣ ਦੇ ਲਾਏ ਦੋਸ਼
ਗਲਤ ਵਾਹਨ ਨੰਬਰ ਦੇ ਕੇ ਕੂੜਾ ਚੁੱਕਣ ਦੇ ਠੇਕੇ ਪ੍ਰਾਪਤ ਕਰਨ ਦਾ ਦੋਸ਼, ਜਾਂਚ ਕਰਾਈ ਜਾਏ
Publish Date: Wed, 20 May 2026 09:10 PM (IST)
Updated Date: Wed, 20 May 2026 09:13 PM (IST)

ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਦੇ ਕੂੜੇ ਦੀ ਢੁਆਈ ਕਰਨ ਵਾਲੇ ਆਕਾਸ਼ ਠੇਕੇਦਾਰ ਨੇ ਦੋਸ਼ ਲਾਇਆ ਹੈ ਕਿ ਟੈਂਡਰਿੰਗ ਪ੍ਰਕਿਰਿਆ ਦੌਰਾਨ ਗਲਤ ਜਾਣਕਾਰੀ ਦੇ ਕੇ ਕੂੜਾ ਚੁੱਕਣ ਦੇ ਠੇਕੇ ਲੈਣ ਵਾਲਿਆਂ ਵਿਰੁੱਧ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਅਕਾਸ਼ ਠੇਕੇਦਾਰ ਸਹਿਯੋਗੀ ਠੇਕੇਦਾਰ ਸਤਪਾਲ ਗਿੱਲ ਨੇ ਮੀਡੀਆ ਨੂੰ ਦੱਸਿਆ ਕਿ ਨਿਗਮ ਨੇ ਕੂੜਾ ਚੁੱਕਣ ਲਈ ਟੈਂਡਰ ਜਾਰੀ ਕੀਤੇ ਸਨ ਅਤੇ ਇਕ ਖਾਸ ਟੈਂਡਰ ਵਿੱਚ ਬੋਲੀ ਪ੍ਰਾਪਤ ਕਰਨ ਵਾਲੇ ਠੇਕੇਦਾਰ ਨੇ ਜਿਹੜੀ ਜੇਸੀਬੀ, ਟਿੱਪਰ ਤੇ ਟਰਾਲੀਆਂ ਲਈ ਗਲਤ ਰਜਿਸਟ੍ਰੇਸ਼ਨ ਨੰਬਰ ਪੇਸ਼ ਕੀਤੇ ਉਹ ਨੰਬਰ ਹੋਰ ਵਾਹਨਾਂ ਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਟੈਂਡਰ ਲਈ ਬੋਲੀ ਜਮ੍ਹਾਂ ਨਹੀਂ ਕਰਵਾਈ, ਕਿਉਂਕਿ ਉਨ੍ਹਾਂ ਦੀ ਫਰਮ ਦੇ ਦਸਤਾਵੇਜ਼ ਅਧੂਰੇ ਸਨ। ਹਾਲਾਂਕਿ ਜਲੰਧਰ ਤੇ ਕਿਸੇ ਹੋਰ ਸ਼ਹਿਰ ਦੇ ਠੇਕੇਦਾਰਾਂ ਵੱਲੋਂ ਜਮ੍ਹਾਂ ਕਰਵਾਏ ਗਏ ਦਸਤਾਵੇਜ਼ਾਂ ਦੀ ਪੁਸ਼ਟੀ ਕਰਨ 'ਤੇ ਫਰਕ ਨਜ਼ਰ ਆਇਆ। ਉਨ੍ਹਾਂ ਮੰਗ ਕੀਤੀ ਹੈ ਕਿ ਨਿਗਮ ਦੇ ਅਧਿਕਾਰੀ ਸਾਰੇ ਟੈਂਡਰਾਂ ਦੀ ਪੂਰੀ ਜਾਂਚ ਕਰਨ। ਇਸ ਦੌਰਾਨ ਇਨ੍ਹਾਂ ਦੋਸ਼ਾਂ ਦਾ ਸਾਹਮਣਾ ਕਰ ਰਹੇ ਠੇਕੇਦਾਰ ਦਾ ਕਹਿਣਾ ਹੈ ਕਿ ਉਸ ਨੇ ਸਹੀ ਵਾਹਨਾਂ ਲਈ ਦਸਤਾਵੇਜ਼ ਜਮ੍ਹਾਂ ਕਰਵਾਏ ਸਨ, ਜੋ ਟੈਂਡਰ ਦਾਇਰ ਕਰਨ ਵੇਲੇ ਸਹੀ ਢੰਗ ਨਾਲ ਅਪਲੋਡ ਕੀਤੇ ਗਏ ਸਨ। ਉਸ ਨੇ ਮੰਨਿਆ ਕੀਤਾ ਕਿ ਇੱਕ ਜਾਂ ਦੋ ਵਾਹਨਾਂ ਦੇ ਰਜਿਸਟ੍ਰੇਸ਼ਨ ਨੰਬਰ ਇਕ ਕਲੈਰੀਕਲ ਗਲਤੀ ਕਾਰਨ ਗਲਤ ਸੂਚੀਬੱਧ ਕੀਤੇ ਗਏ ਸਨ. ਹਾਲਾਂਕਿ ਅਪਲੋਡ ਕੀਤੀ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰਸੀ) ਪੂਰੀ ਤਰ੍ਹਾਂ ਸਹੀ ਹੈ। ਉਸ ਨੇ ਅੱਗੇ ਕਿਹਾ ਕਿ ਜੇ ਅਧਿਕਾਰੀਆਂ ਨੇ ਕੋਈ ਹੋਰ ਜਾਣਕਾਰੀ ਮੰਗੀ ਤਾਂ ਉਹ ਪੂਰਾ ਰਿਕਾਰਡ ਲੈਣ ਲਈ ਤਿਆਰ ਹਨ।