ਅਪਾਹਜ ਆਸ਼ਰਮ ’ਚ ਮਨਾਇਆ ਜਾਵੇਗਾ ਗਣਤੰਤਰ ਦਿਵਸ
ਅਪਾਹਜ ਆਸ਼ਰਮ ਵਿਖੇ ਆਲ ਇੰਡੀਆ ਐਂਟੀ ਕਰੱਪਸ਼ਨ ਬੋਰਡ ਮਨਾਏਗਾ 77ਵਾਂ ਗਣਤੰਤਰ ਦਿਵਸ
Publish Date: Tue, 20 Jan 2026 09:02 PM (IST)
Updated Date: Tue, 20 Jan 2026 09:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਲ ਇੰਡੀਆ ਐਂਟੀ ਕਰੱਪਸ਼ਨ ਬੋਰਡ ਨੇ ਸਰਬਸੰਮਤੀ ਨਾਲ 26 ਜਨਵਰੀ ਨੂੰ ਦੁਪਹਿਰ 12:30 ਵਜੇ ਅਪਾਹਜ ਆਸ਼ਰਮ ਵਿਖੇ ਬੋਰਡ ਦੇ ਪ੍ਰਧਾਨ ਹਰਵਿੰਦਰ ਸਿੰਘ ਦੀ ਨਿਗਰਾਨੀ ਹੇਠ 77ਵਾਂ ਗਣਤੰਤਰ ਦਿਵਸ ਮਨਾਉਣ ਦਾ ਮਤਾ ਪਾਸ ਕੀਤਾ ਹੈ। ਬੋਰਡ ਦੇ ਚੇਅਰਮੈਨ ਤੇ ਸਮਾਜ ਸੇਵਕ ਤਰਸੇਮ ਕਪੂਰ ਤਿਰੰਗਾ ਝੰਡਾ ਲਹਿਰਾਉਣਗੇ। ਮੀਟਿੰਗ ’ਚ ਵਾਈਸ ਚੇਅਰਮੈਨ ਫਿਰੋਜ਼ ਕੁਮਾਰ, ਸਮਰਜੀਤ ਸਿੰਘ, ਸੁਬੋਧ ਗੁਪਤਾ, ਹਰਸ਼ ਕੁਮਾਰ ਵਿਰਦੀ, ਵਾਈਸ ਪ੍ਰਧਾਨ ਸਜੀਵ ਕੁਮਾਰ, ਸਕੰਤਰ ਰਿਤੇਸ਼ ਸੋਂਧੀ, ਪ੍ਰੈੱਸ ਸਕੱਤਰ ਸੰਦੀਪ ਸ਼ਰਮਾ, ਨਰਵਿੰਦਰ ਸਿੰਘ ਵਾਲੀਆ, ਮਹਿਲਾ ਜਨਰਲ ਸਕੱਤਰ ਮਮਤਾ ਗੁਪਤਾ, ਦੀਪਕ ਮੋਦੀ, ਨਰਿੰਦਰ ਕੁਮਾਰ, ਗੁਰੂਜੀ ਸਾਂਬਰ, ਰਾਜ ਕੁਮਾਰ ਤੇ ਰਜਿੰਦਰ ਸ਼ਾਰਦਾ ਆਦਿ ਮੌਜੂਦ ਸਨ।