ਏਜੀਆਈ ਇਨਫਰਾ ਲਿਮਟਿਡ ਵੱਲੋਂ ਆਧੁਨਿਕ ਬਾਸਕਟਬਾਲ ਕੋਰਟ ਤਿਆਰ
ਏਜੀਆਈ ਇਨਫਰਾ ਲਿਮਿਟਿਡ ਵੱਲੋਂ ਆਧੁਨਿਕ ਬਾਸਕਟਬਾਲ ਕੋਰਟ ਤਿਆਰ
Publish Date: Sun, 03 May 2026 10:16 PM (IST)
Updated Date: Mon, 04 May 2026 04:17 AM (IST)

-ਸ਼ਹਿਰ ਨੂੰ ਮਿਲੀ ਇਕ ਹੋਰ ਆਧੁਨਿਕ ਖੇਡ ਸਹੂਲਤ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਜੀਆਈ ਇਨਫਰਾ ਲਿਮਟਿਡ, ਜੋ ਇਲਾਕੇ ਦੀ ਪ੍ਰਸਿੱਧ ਰੀਅਲ ਐਸਟੇਟ ਤੇ ਇੰਫਰਾਸਟ੍ਰਕਚਰ ਕੰਪਨੀ ਹੈ, ਵੱਲੋਂ ਆਪਣੇ ਲਗਭਗ 1100 ਘਰਾਂ ਵਾਲੇ ਵੱਡੇ ਰਿਹਾਇਸ਼ੀ ਪ੍ਰੋਜੈਕਟ ਵਿੱਚ ਆਧੁਨਿਕ ਸਿੰਥੈਟਿਕ ਬਾਸਕਟਬਾਲ ਕੋਰਟ ਤਿਆਰ ਕੀਤਾ ਗਿਆ ਹੈ। ਇਸ ਕੋਰਟ ਦਾ ਮਕਸਦ ਬੱਚਿਆਂ ਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਤੇ ਉਨ੍ਹਾਂ ਨੂੰ ਤੰਦਰੁਸਤ ਤੇ ਸਰਗਰਮ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ। ਇਸ ਮੌਕੇ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਸੁਖਦੇਵ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਖੇਡ ਮੈਦਾਨਾਂ ਅਤੇ ਸਿਹਤ ਨਾਲ ਸੰਬੰਧਿਤ ਗਤੀਵਿਧੀਆਂ ਲਈ ਪੂਰੀ ਸਹੂਲਤਾਂ ਦੀ ਘਾਟ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਕੰਪਨੀ ਆਪਣੇ ਪ੍ਰੋਜੈਕਟਾਂ ਵਿੱਚ ਆਧੁਨਿਕ ਖੇਡ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ, ਤਾਂ ਜੋ ਨੌਜਵਾਨਾਂ ਨੂੰ ਸਹੀ ਦਿਸ਼ਾ ਮਿਲੇ ਅਤੇ ਉਹ ਗਲਤ ਪ੍ਰਭਾਵਾਂ ਤੋਂ ਦੂਰ ਰਹਿ ਸਕਣ। ਡਾਇਰੈਕਟਰ ਸਰਦਾਰ ਵਰਿੰਦਰ ਸਿੰਘ ਨੇ ਦੱਸਿਆ ਕਿ ਇਹ ਬਾਸਕਟਬਾਲ ਕੋਰਟ 8-ਲੇਅਰ ਆਧੁਨਿਕ ਤਕਨਾਲੋਜੀ ਨਾਲ ਤਿਆਰ ਕੀਤਾ ਗਿਆ ਹੈ, ਜਿਸ ਕਾਰਨ ਇਹ ਇਲਾਕੇ ਦੇ ਸਭ ਤੋਂ ਅਧੁਨਿਕ ਕੋਰਟਾਂ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੰਪਨੀ ਜਲਦ ਹੀ ਆਪਣੇ ਇੱਕ ਹੋਰ ਪ੍ਰੋਜੈਕਟ ਵਿੱਚ ਇੰਟਰਨੈਸ਼ਨਲ ਪੱਧਰ ਦਾ ਬਾਸਕਟਬਾਲ ਕੋਰਟ ਵੀ ਤਿਆਰ ਕਰੇਗੀ। ਏਜੀਆਈ ਮੈਜੇਸਟਿਕ ਲਿਵਿੰਗ ਦੇ ਨੌਜਵਾਨ ਮੈਨੇਜਿੰਗ ਡਾਇਰੈਕਟਰ, ਜੋ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਲਾਈਫ ਮੈਂਬਰ ਵੀ ਹਨ, ਨੇ ਇਸ ਪਹਿਲ ‘ਤੇ ਖੁਸ਼ੀ ਜਤਾਉਂਦਿਆਂ ਕਿਹਾ ਕਿ ਕੰਪਨੀ ਕ੍ਰਿਕਟ ਨੂੰ ਵੀ ਬੜਾਵਾ ਦੇ ਰਹੀ ਹੈ ਅਤੇ ਆਉਣ ਵਾਲੇ ਪ੍ਰੋਜੈਕਟਾਂ ਵਿੱਚ ਉੱਚ ਪੱਧਰੀ ਕ੍ਰਿਕਟ ਸਹੂਲਤਾਂ, ਜਿਵੇਂ ਟ੍ਰੇਨਿੰਗ ਪਿਚਾਂ, ਵੀ ਤਿਆਰ ਕੀਤੀਆਂ ਜਾਣਗੀਆਂ। ਇਸ ਮੌਕੇ ਅੰਤਰਰਾਸ਼ਟਰੀ ਖੇਡ ਆਯੋਜਕ ਅਤੇ ਏ ਜੀ ਆਈ ਸਪੋਰਟਸ ਇੰਸਟੀਟਿਊਟ ਆਫ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਸੁਰਿੰਦਰ ਭਾਂਬਰੀ ਨੇ ਕਿਹਾ ਕਿ ਕੰਪਨੀ ਵੱਲੋਂ ਹੋਰ ਵੀ ਕਈ ਆਧੁਨਿਕ ਖੇਡ ਪ੍ਰੋਜੈਕਟ ਤਿਆਰ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਏ ਜੀ ਆਈ ਨੌਜਵਾਨਾਂ ਨੂੰ ਵਧੀਆ ਖੇਡ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਉਪਰਾਲੇ ਨਾਲ ਏ ਜੀ ਆਈ ਇਨਫਰਾ ਲਿਮਿਟਿਡ ਆਪਣੇ ਪ੍ਰੋਜੈਕਟਾਂ ਵਿੱਚ ਵਧੀਆ ਰਹਿਣ-ਸਹਿਣ ਦੇ ਨਾਲ-ਨਾਲ ਆਧੁਨਿਕ ਖੇਡ ਸਹੂਲਤਾਂ ਨੂੰ ਜੋੜਦਿਆਂ ਇੱਕ ਸਿਹਤਮੰਦ ਅਤੇ ਪ੍ਰਗਤੀਸ਼ੀਲ ਸਮਾਜ ਦੇ ਨਿਰਮਾਣ ਵੱਲ ਅੱਗੇ ਵਧ ਰਹੀ ਹੈ।