ਏਜੀਆਈ ਗਲੋਬਲ ਸਕੂਲ ਨੇ ਡਾਂਸ ਡੇ ਮਨਾਇਆ
ਏਜੀਆਈ ਗਲੋਬਲ ਸਕੂਲ ਨੇ ਇੰਟਰਨੈਸ਼ਨਲ ਡਾਂਸ ਡੇ ਮਨਾਇਆ
Publish Date: Thu, 30 Apr 2026 07:02 PM (IST)
Updated Date: Thu, 30 Apr 2026 07:04 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਇੰਟਰਨੈਸ਼ਨਲ ਡਾਂਸ ਡੇ ਹਰ ਸਾਲ 29 ਅਪ੍ਰੈਲ ਨੂੰ ਦੁਨੀਆ ਭਰ ’ਚ ਮਨਾਇਆ ਜਾਂਦਾ ਹੈ, ਜਿਸ ਦਾ ਮਕਸਦ ਵੱਖ-ਵੱਖ ਨ੍ਰਿਤ ਰੂਪਾਂ ਦਾ ਸਤਿਕਾਰ ਕਰਨਾ, ਸੱਭਿਆਚਾਰਕ ਸਾਂਝ ਵਧਾਉਣਾ ਤੇ ਕਲਾ ਦੀ ਮਹੱਤਤਾ ਨੂੰ ਉਜਾਗਰ ਕਰਨਾ ਹੈ। ਇਸ ਮੌਕੇ ਏਜੀਆਈ ਗਲੋਬਲ ਸਕੂਲ ’ਚ ਵਿਦਿਆਰਥੀਆਂ ਵੱਲੋਂ ਪ੍ਰੋਗਰਾਮ ਕਰਵਾਇਆ। ਤੀਜੀ ਤੋਂ ਨੌਂਵੀਂ ਕਲਾਸ ਦੇ ਵਿਦਿਆਰਥੀਆਂ ਨੇ ਵੱਖ-ਵੱਖ ਦੇਸ਼ਾਂ ਤੇ ਸੰਸਕ੍ਰਿਤੀਆਂ ਨਾਲ ਜੁੜੇ ਨੱਚ ਪੇਸ਼ ਕਰਦੇ ਹੋਏ ਦਰਸ਼ਕਾਂ ਦਾ ਮਨ ਮੋਹ ਲਿਆ। ਪ੍ਰੋਗਰਾਮ ’ਚ ਹਵਾਈਅਨ ਡਾਂਸ, ਕਾਲਿੰਕਾ, ਚਾਈਨੀਜ਼ ਡਾਂਸ, ਫਲੇਮੈਂਕੋ ਦੇ ਨਾਲ-ਨਾਲ ਪੰਜਾਬੀ ਲੋਕ ਨਾਚ ਗਿੱਧਾ ਤੇ ਭੰਗੜਾ ਵੀ ਸ਼ਾਮਲ ਸਨ। ਹਰ ਪੇਸ਼ਕਾਰੀ ’ਚ ਵਿਦਿਆਰਥੀਆਂ ਨੇ ਰਚਨਾਤਮਕਤਾ, ਸਹੀ ਤਕਨੀਕ ਤੇ ਸੱਭਿਆਚਾਰਕ ਵੱਖਰਾਪਣ ਦਾ ਸੁੰਦਰ ਪ੍ਰਦਰਸ਼ਨ ਕੀਤਾ। ਸਮਾਗਮ ਦੌਰਾਨ ਸਕੂਲ ਦੀ ਚੇਅਰਪਰਸਨ ਸਲਵਿੰਦਰਜੀਤ ਕੌਰ ਮੁੱਖ ਮਹਿਮਾਨ ਵਜੋਂ ਮੌਜੂਦ ਰਹੀ। ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਨ੍ਰਿਤ ਜੀਵਨ ’ਚ ਖੁਸ਼ੀ, ਇਕਤਾ ਤੇ ਅਨੁਸ਼ਾਸਨ ਨੂੰ ਉਤਸ਼ਾਹਿਤ ਕਰਦਾ ਹੈ ਤੇ ਲੋਕਾਂ ਨੂੰ ਇਕ-ਦੂਜੇ ਨਾਲ ਜੋੜਦਾ ਹੈ। ਡਾਇਰੈਕਟਰ ਹਰਲੀਨ ਮੋਹੰਤੀ ਨੇ ਕਿਹਾ ਕਿ ਨ੍ਰਿਤ ਇਕ ਵਿਸ਼ਵ ਭਾਸ਼ਾ ਹੈ, ਜੋ ਸੱਭਿਆਚਾਰਾਂ ਨੂੰ ਜੋੜਦੀ ਹੈ ਤੇ ਦੂਰੀਆਂ ਘਟਾਉਂਦੀ ਹੈ। ਪ੍ਰਿੰਸੀਪਲ ਆਰਤੀ ਸ਼ਰਮਾ ਨੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਨਾਲ ਹੀ ਬੱਚਿਆਂ ਦੀ ਪ੍ਰਤਿਭਾ ਨਿਖਰਦੀ ਹੈ।